ਕੋਵਿਡ-19 : 9 ਦਿਨਾਂ ''ਚ ਤਿਆਰ ਹੋਏ ਹਸਪਤਾਲ ਦਾ ਪ੍ਰਿੰਸ ਚਾਰਲਸ ਨੇ ਕੀਤਾ ਉਦਘਾਟਨ

04/03/2020 11:00:57 PM

ਲੰਡਨ/ਬਰਮਿੰਘਮ, (ਸੰਜੀਵ ਭਨੋਟ)- ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਰਫ਼ 9 ਦਿਨਾਂ 'ਚ 4000 ਮਰੀਜ਼ਾਂ ਵਾਲਾ ਹਸਪਤਾਲ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਇੰਗਲੈਂਡ ਦੇ ਰਾਜਕੁਮਾਰ ਚਾਰਲਸ ਨੇ ਇੰਟਰਨੈੱਟ ਜ਼ਰੀਏ ਦੇਸ਼ ਵਾਸੀਆਂ ਲਈ ਜਾਰੀ ਕੀਤਾ।

PunjabKesari

ਇੰਗਲੈਂਡ ਦੇ ਹੀ ਨਹੀਂ ਸ਼ਾਇਦ ਵਿਸ਼ਵ ਦੇ ਸਭ ਤੋਂ ਵੱਡੇ ਇਸ ਹਸਪਤਾਲ ਦੀ ਖਾਸੀਅਤ ਇਹ ਹੈ ਕਿ ਇਸਨੂੰ 9 ਦਿਨਾਂ 'ਚ ਤਿਆਰ ਕਰਨ ਲਈ 160 ਕੰਪਨੀਆਂ ਨੇ ਆਪਣਾ ਯੋਗਦਾਨ ਦਿੱਤਾ, ਜਿਸ 'ਚ 200 ਤੋਂ ਵੱਧ ਆਰਮੀ ਇੰਜੀਨੀਅਰਾਂ ਦੀ ਟੀਮ ਨੇ 15 ਘੰਟੇ ਦੀਆਂ ਸ਼ਿਫਟਾਂ ਲਾ ਕੇ ਕੰਮ ਕੀਤਾ।

PunjabKesari

ਇਸ 'ਚ 500 ਬੈੱਡ ਹਰ ਤਰ੍ਹਾਂ ਦੀ ਐਮਰਜੈਂਸੀ ਲਈ ਉਪਲੱਬਧ ਹਨ ਅਤੇ ਬਾਕੀ 3500 ਹੋਰ ਮਰੀਜ਼ ਦਾਖਲ ਹੋ ਸਕਦੇ ਹਨ। ਇਸ ਵਿੱਚ 80 ਵਾਰਡ ਹਨ, ਜਿਨ੍ਹਾਂ 'ਚ 42 ਬੈੱਡ ਵਾਰਡ ਦੇ ਹਿਸਾਬ ਨਾਲ ਹਨ। ਕੁੱਲ 16000 ਸਟਾਫ਼ ਮੈਂਬਰ ਹੋਣਗੇ, ਜਿਸ ਵਿੱਚ ਇੱਕ ਵਾਰਡ ਨੂੰ 200 ਜਣਿਆਂ ਦਾ ਸਟਾਫ਼ ਦੇਖੇਗਾ। 750 ਜਣੇ ਐਂਬੂਲੈਂਸ ਸਟਾਫ਼ ਦੇ ਮੈਂਬਰ ਹੋਣਗੇ।

PunjabKesari

ਇਹ ਵੀ ਜ਼ਿਕਰਯੋਗ ਹੈ ਕਿ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਦੇ ਹੋਰ ਵੀ ਕਈ ਸ਼ਹਿਰਾਂ ਜਿਵੇਂ ਬਰਮਿੰਘਮ, ਕਾਰਡਿਫ, ਮਾਨਚੈਸਟਰ, ਗਲਾਸਗੋ, ਬ੍ਰਿਸਟਲ ਆਦਿ 'ਚ ਅਜਿਹੇ ਹਸਪਤਾਲਾਂ ਦਾ ਨਿਰਮਾਣ ਜਾਰੀ ਹੈ, ਜੋ ਇਸ ਮਹੀਨੇ ਦੇ ਅੰਤ ਤੱਕ ਤਿਆਰ ਹੋ ਜਾਣਗੇ।


Sunny Mehra

Content Editor

Related News