ਬਿਜ਼ਨੈੱਸ ਟੂਰ ''ਤੇ ਸ਼ਖਸ ਦੀ ਸੈਕਸ ਦੌਰਾਨ ਹੋਈ ਮੌਤ, ਕੋਰਟ ਨੇ ਕੰਪਨੀ ਨੂੰ ਮੰਨਿਆ ਜ਼ਿੰਮੇਵਾਰ

09/12/2019 11:52:26 PM

ਪੈਰਿਸ - ਫਰਾਂਸ ਦੇ ਬਿਜਨੈੱਸ ਟੂਰ 'ਤੇ ਗਏ ਇਕ ਸ਼ਖਸ ਦੀ ਸੈਕਸ ਦੌਰਾਨ ਮੌਤ ਹੋ ਗਈ। ਪੈਰਿਸ ਦੀ ਕੋਰਟ ਨੇ ਇਸ ਮਾਮਲੇ 'ਚ ਸ਼ਖਸ ਦੀ ਕੰਪਨੀ ਨੂੰ ਜ਼ਿੰਮੇਵਾਰ ਮੰਨਿਆ ਹੈ। ਜ਼ੇਵੀਅਰ ਐਕਸ ਨਾਂ ਦੇ ਸ਼ਖਸ ਨੂੰ ਰੇਲਵੇ ਸੇਵਾ ਕੰਪਨੀ ਨੇ 2013 'ਚ ਸ੍ਰੈਂਟਲ ਫਰੰਸ ਦੇ ਇਕ ਹੋਟਲ 'ਚ ਬਿਜਨੈੱਸ ਦੀ ਮੀਟਿੰਗ ਲਈ ਭੇਜਿਆ ਸੀ ਪਰ ਉਥੇ ਇਕ ਔਰਤ ਨਾਲ ਸੈਕਸ ਦੌਰਾਨ ਉਸ ਨੂੰ ਕਾਰਡੀਅਕ ਅਰੈਸਟ' (ਦਿਲ ਸਬੰਧੀ ਬਿਮਾਰੀ) ਆਇਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 6 ਸਾਲ ਤੱਕ ਚਲੇ ਇਸ ਕੇਸ 'ਚ ਕੋਰਟ ਨੇ ਹੁਣ ਫੈਸਲਾ ਸੁਣਾਇਆ ਹੈ।

ਫਰਾਂਸ ਦੀ ਹੈਲਥ ਇੰਸ਼ੋਰੈਂਸ ਕੰਪਨੀ ਨੇ ਵੀ ਇਸ ਹਾਦਸੇ ਨੂੰ ਵਰਕਪਲੇਸ ਘਟਨਾ ਕਰਾਰ ਦਿੱਤਾ ਸੀ। ਜ਼ੇਵੀਅਰ ਦੇ ਐਂਪਲਾਇਰ ਟੀ. ਐੱਸ. ਓ. ਨੇ ਇਸ ਮਾਮਲੇ ਨੂੰ ਕੋਰਟ 'ਚ ਚੁਣੌਤੀ ਦਿੱਤੀ ਸੀ। ਟੀ. ਐੱਸ. ਓ. ਨੇ ਕੋਰਟ 'ਚ ਆਖਿਆ ਕਿ ਉਸ ਦੀ ਮੌਤ ਇਕ ਅਜਨਬੀ ਔਰਤ ਦੇ ਨਾਲ ਸਰੀਰਕ ਸਬੰਧ ਬਣਾਉਣ ਕਾਰਨ ਹੋਈ ਪਰ 2016 'ਚ ਕੋਰਟ ਨੇ ਆਪਣੇ ਆਦੇਸ਼ ਆਖਿਆ ਸੀ ਕਿ ਸੈਕਸ ਵੀ ਸ਼ਾਵਰ ਲੈਣਾ ਜਾਂ ਖਾਣਾ ਖਾਣ ਦੀ ਤਰ੍ਹਾਂ ਆਮ ਜ਼ਿੰਦਗੀ ਦਾ ਹਿੱਸਾ ਹੈ।

ਇਸ ਮਾਮਲੇ 'ਚ ਕੰਪਨੀ ਨੇ ਕੋਰਟ 'ਚ ਤਰਕ ਦਿੱਤਾ ਕਿ ਕਰਮਚਾਰੀ ਨੂੰ ਜਿਸ ਹੋਟਲ 'ਚ ਮੀਟਿੰਗ ਲਈ ਭੇਜਿਆ ਸੀ ਉਹ ਉਥੇ ਨਹੀਂ ਪਹੁੰਚਿਆ ਸੀ। ਮੀਡੀਆ ਰਿਪੋਰਟਸ ਮੁਤਾਬਕ, ਕੰਪਨੀ ਨੇ ਪੈਰਿਸ ਕੋਰਟ ਤੋਂ ਅਪੀਲ ਦੀ ਕਰਮਚਾਰੀ ਦੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਕਿਉਂਕਿ ਉਸ ਨੇ ਕੰਪਨੀ ਦੇ ਕੰਮਕਾਜ ਨੂੰ ਛੱਡ ਕੇ ਆਪਣੀ ਨਿੱਜੀ ਜ਼ਿੰਦਗੀ ਲਈ ਆਪਣੀ ਜਾਨ ਦਾਅ 'ਤੇ ਲਾਈ ਅਤੇ ਇਹ ਕੰਪਨੀ ਦੇ ਕੰਮਕਾਜ ਨਾਲ ਬਿਲਕੁਲ ਵੱਖ ਸੀ।

ਕੋਰਟ ਨੇ ਕੰਪਨੀ ਦੇ ਤਰਕਾਂ ਨੂੰ ਨਹੀਂ ਮੰਨਿਆ ਅਤੇ ਆਖਿਆ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਹੀ ਚਾਹੀਦਾ ਹੈ। ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਜੱਜਾਂ ਨੇ ਆਪਣੇ ਫੈਸਲੇ 'ਚ ਆਖਿਆ ਕਿ ਬਿਜ਼ਨੈੱਸ ਟੂਰ 'ਤੇ ਗਏ ਕਰਮਚਾਰੀ ਨੂੰ ਉਸ ਦੇ ਮਿਸ਼ਨ ਦੀ ਪੂਰੀ ਮਿਅਦ ਤੱਕ ਲਈ ਸੁਰੱਖਿਆ ਮਿਲਣੀ ਚਾਹੀਦੀ ਹੈ। ਜੱਜਾਂ ਨੇ ਆਖਿਆ ਕਿ ਕੰਪਨੀ ਇਹ ਸਾਬਿਤ ਨਾ ਕਰ ਸਕੀ ਕਿ ਬਿਜ਼ਨੈੱਸ ਟੂਰ 'ਤੇ ਗਏ ਜ਼ੇਵੀਅਰ ਨੇ ਖੁਦ ਐਂਪਲਾਇਰ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਲਿਆ ਸੀ।


Khushdeep Jassi

Content Editor

Related News