ਫਲਾਈਟ ਦੌਰਾਨ ਟਾਇਲਟ ''ਚ ਚੁੱਪਚਾਪ ਦਾਖਲ ਹੋਇਆ ਕੱਪਲ, ਲੋਕਾਂ ਬਣਾਈ ਵੀਡੀਓ

9/7/2019 11:32:32 PM

ਵਾਸ਼ਿੰਗਟਨ - ਅਮਰੀਕੀ ਬਾਲੀਵਾਲ ਖਿਡਾਰੀ ਸਟੇਫੋਰਡ ਸਲਿਕ ਨੇ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਇਕ ਫਲਾਈਟ ਦੌਰਾਨ ਦੀ ਹੈ। ਦਰਅਸਲ ਫਲਾਈਟ ਦੀ ਟਾਇਲਟ 'ਚ ਇਕ ਕੱਪਲ ਦੇਰ ਤੱਕ ਅੰਦਰ ਰਿਹਾ ਸੀ। ਜਦਕਿ ਕਈ ਔਰਤਾਂ ਬਾਹਰ ਇੰਤਜ਼ਾਰ ਕਰ ਰਹੀਆਂ ਸਨ। ਜਦ ਕਾਫੀ ਦੇਰ ਤੋਂ ਬਾਅਦ ਇਹ ਕੱਪਲ ਬਾਹਰ ਨਿਕਲਿਆ ਤਾਂ ਬਾਲੀਵਾਲ ਖਿਡਾਰੀ ਨੇ ਇਨਾਂ ਦੀ ਵੀਡੀਓ ਰਿਕਾਰਡ ਕਰ ਲਈ ਅਤੇ ਇਸ ਨੂੰ ਸ਼ੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ।

ਫਲਾਈਟ 'ਚ ਕਈ ਔਰਤਾਂ ਬਾਥਰੂਮ ਜਾਣ ਲਈ ਖੜ੍ਹੀਆਂ ਸਨ, ਉਦੋਂ ਅਚਾਨਕ ਇਕ ਕੱਪਲ ਬਾਥਰੂਮ ਤੋਂ ਬਾਹਰ ਆਇਆ। ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਅਤੇ ਮਰਦ, ਦੋਹਾਂ ਨੇ ਇਕ ਹੀ ਰੰਗ ਦੀ ਸਵੀਟਸ਼ਰਟ ਪਾਈ ਹੋਈ ਸੀ। ਸਟੇਫੋਰਡ ਨੇ ਇਹ ਨਹੀਂ ਲਿੱਖਿਆ ਕਿ ਘਟਨਾ ਕਿਸ ਦਿਨ ਦੀ ਹੈ। ਵੀਡੀਓ ਪੋਸਟ ਕਰਦੇ ਹੋਏ ਆਖਿਆ ਕਿ ਪਹਿਲੀ ਵਾਰ ਉਨ੍ਹਾਂ ਨੇ ਕਿਸੇ ਕੱਪਲ ਨੂੰ ਫਲਾਈਟ ਦੇ ਬਾਥਰੂਮ ਤੋਂ ਬਾਹਰ ਆਉਂਦੇ ਦੇਖਿਆ।

ਉਨ੍ਹਾਂ ਨੇ ਇਸ ਗੱਲ 'ਤੇ ਵੀ ਹੈਰਾਨੀ ਜਤਾਈ ਕਿ ਬਾਥਰੂਮ ਜਾਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਕੱਪਲ ਨੂੰ ਨਿਕਲਦਾ ਦੇਖ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਤੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਇਸ 'ਤੇ ਹੱਸ ਰਹੇ ਹਨ ਤਾਂ ਕੋਈ ਲੋਕਾਂ ਨੇ ਸਵਾਲ ਕੀਤਾ ਹੈ ਕਿ ਇਕੱਠੇ 2 ਲੋਕਾਂ ਦੇ ਬਾਥਰੂਮ 'ਚ ਜਾਣ 'ਤੇ ਫਲਾਈਟ ਅਟੈਂਡੈਂਟ ਨੂੰ ਉਨ੍ਹਾਂ ਤੋਂ ਸਵਾਲ ਕਰਨਾ ਚਾਹੀਦਾ ਹੈ। ਇਹ ਠੀਕ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Khushdeep Jassi

This news is Author Khushdeep Jassi