2024 ’ਚ ਹੋਣਗੇ ਇਤਿਹਾਸ ਦੇ ਰੋਮਾਂਚਕ ਵਿਆਹ, ਧਰਤੀ ਤੋਂ 1 ਲੱਖ ਫੁੱਟ ਉੱਪਰ ਪੁਲਾੜ 'ਚ ਤਾਰਿਆਂ ਵਿਚਾਲੇ ਲੈ ਸਕੋਗੇ ‘ਫੇਰੇ

07/22/2021 10:08:43 AM

ਫਲੋਰਿਡਾ- ਹਰ ਜੋੜੇ ਦਾ ਸੁਫ਼ਨਾ ਹੁੰਦਾ ਹੈ ਕਿ ਆਪਣੇ ਵਿਆਹ ਨੂੰ ਯਾਦਗਾਰ ਬਣਾਈਏ। ਇਸ ਦੇ ਲਈ ਕੁਝ ਜੋੜੇ ਵਿਦੇਸ਼ਾਂ ਵਿਚ ਤਾਂ ਕੁਝ ਆਈਲੈਂਡ ’ਤੇ ਵਿਆਹ ਕਰਦੇ ਹਨ। ਹਾਲਾਂਕਿ ਡੈਸਟੀਨੇਸ਼ਨ ਵੈਡਿੰਗ ਤੋਂ ਇਲਾਵਾ ਵੀ ਵਿਆਹ ਦੇ ਕਈ ਅਦਭੁੱਤ ਤਰੀਕੇ ਹੁਣ ਤੱਕ ਦੇਖੇ ਜਾ ਚੁੱਕੇ ਹਨ। ਭਾਵੇਂ ਉਹ ਪਾਣੀ ਦੇ ਅੰਦਰ ਵਿਆਹ ਕਰਨਾ ਹੋਵੇ ਜਾਂ ਹਵਾਈ ਜਹਾਜ਼ ਵਿਚ। ਇਸੇ ਕੜੀ ਵਿਚ ਹੁਣ ਇਕ ਹੋਰ ਰੋਮਾਂਚਕ ਤਰੀਕਾ ਸ਼ਾਮਲ ਹੋਣ ਜਾ ਰਿਹਾ ਹੈ ਜਿਸਦੇ ਬਾਅਦ ਜੋੜੇ ਧਰਤੀ ਦੇ ਬਾਹਰ ਸਪੇਸ ਵਿਚ ਵਿਆਹ ਕਰਵਾ ਸਕਣਗੇ।

ਇਹ ਵੀ ਪੜ੍ਹੋ: ਚੀਨ ’ਚ ਪਿਤਾ ਦੀ ਹੈਵਾਨੀਅਤ, ਪ੍ਰੇਮਿਕਾ ਲਈ ਆਪਣੇ 2 ਬੱਚਿਆਂ ਨੂੰ 15ਵੀਂ ਮੰਜ਼ਲ ਤੋਂ ਹੇਠਾਂ ਸੁੱਟਿਆ

ਇਸ ਤਕਨੀਕ ਦੇ 2024 ਤੱਕ ਵਿਕਸਿਤ ਹੋਣ ਦੀ ਉਮੀਦ ਹੈ। ਫਲੋਰਿਡਾ ਦੀ ਸਪੇਸ ਪਰਸਪੈਕਟਿਵ ਕੰਪਨੀ ਇਸ ਤਕਨੀਕ ਨੂੰ ਵਿਕਸਿਤ ਕਰੇਗੀ,ਜਿਸ ਵਿਚ ਜੋੜੇ ਨੂੰ ਸਪੇਸ ਬੈਲੂਨ ਰਾਹੀਂ ਪੁਲਾੜ ’ਚ ਭੇਜਿਆ ਜਾਏਗਾ, ਜਿਥੇ ਉਹ ਇਕ ਕੈਪਸੂਲ ਦੇ ਅੰਦਰ ਵਿਆਹ ਰਚਾ ਸਕਣਗੇ, ਜੋ ਇਕ ਫੁੱਟਬਾਲ ਸਟੇਡੀਅਮ ਦੇ ਆਕਾਰ ਦਾ ਹੋਵੇਗਾ ਅਤੇ ਸਮੁੰਦਰ ਤਲ ਤੋਂ 100,000 ਫੁੱਟ (19 ਮੀਲ) ਉੱਪਰ ਤੈਰ ਰਿਹਾ ਹੋਵੇਗਾ।

ਇਹ ਵੀ ਪੜ੍ਹੋ: 7 ਘੰਟੇ ਕਾਰ ਅੰਦਰ ਲੌਕ ਰਹਿਣ ਕਾਰਨ ਮਾਸੂਮ ਬੱਚੀ ਦੀ ਮੌਤ, ਮਹਿਲਾ ਬੰਦ ਕਰਕੇ ਭੁੱਲੀ

ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੀ ਕੈਪਸੂਲ ਉਡਾਣ ਦੀ ਕੀਮਤ 125,000 ਡਾਲਰ (ਲਗਭਗ 1 ਕਰੋੜ ਰੁਪਏ) ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਲੋਕ ਇਸ ਕੈਪਸੂਲ ਦੇ ਅੰਦਰੋਂ ਧਰਤੀ ਦੇ ਆਕਾਰ ਦਾ ਅਦਭੁੱਤ ਨਜ਼ਾਰਾ ਦੇਖ ਸਕਦੇ ਹਨ। ਮਹਿਮਾਨਾਂ ਲਈ ਕੈਪਸੂਲ ਦੇ ਅੰਦਰ ਬਾਥਰੂਮ, ਬਾਰ ਅਤੇ ਵਾਈ-ਫਾਈ ਵਰਗੀਆਂ ਸਹੂਲਤਾਂ ਮੌਜੂਦ ਹੋਣਗੀਆਂ। ਕੰਪਨੀ ਮੁਤਾਬਕ 2024 ਲਈ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਹਨ ਪਰ 2025 ਲਈ ਸੀਟਾਂ ਅਜੇ ਮੁਹੱਈਆ ਹਨ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ 21 ਅਗਸਤ ਤੱਕ ਵਧਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News