ਵੀਡੀਓ ਮੀਟਿੰਗ ਦੌਰਾਨ ਕੈਮਰਾ ਬੰਦ ਕਰਨਾ ਭੁੱਲਿਆ ਜੋੜਾ, ਚਲਦੀ ਵੀਡੀਓ 'ਚ ਬਣਾਉਂਦਾ ਰਿਹਾ ਸਰੀਰਕ ਸਬੰਧ

8/19/2020 4:02:09 PM

ਰਿਓ ਡੀ ਜੇਨੇਰਿਓ : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਕਿ ਅਤੇ ਕਈ ਦਫ਼ਤਰ ਅਜੇ ਤੱਕ ਬੰਦ ਹੋਣ ਕਾਰਨ ਕੰਮ ਆਨਲਾਈਨ ਹੀ ਹੋ ਰਿਹਾ ਹੈ। ਇਸ ਤੋਂ ਇਲਾਵਾ ਸਾਰੀਆਂ ਮੀਟਿੰਗਾਂ ਆਨਲਾਈਨ ਵੀਡੀਓ ਕਾਲ ਜ਼ਰੀਏ ਹੋ ਰਹੀਆਂ ਹਨ। ਅਜਿਹੇ ਵਿਚ ਬਹੁਤ ਸਾਰੇ ਲੋਕ ਕੈਮਰੇ ਦੇ ਸਾਹਮਣੇ ਗਲਤੀਆਂ ਕਰ ਜਾਂਦੇ ਹਨ। ਇਸੇ ਤ੍ਹਰਾਂ ਬ੍ਰਾਜ਼ੀਲ ਵਿਚ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਵੀਡੀਓ ਕਾਲ ਦੇ ਬਾਅਦ ਬਿਨ੍ਹਾਂ ਕੈਮਰਾ ਬੰਦ ਕੀਤੇ ਇਕ ਜੋੜਾ ਸਰੀਰਕ ਸੰਬੰਧ ਬਣਾਉਣ ਲੱਗ ਪਿਆ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ

ਇਹ ਗੜਬੜੀ ਇਕ ਸਰਕਾਰੀ ਬੈਠਕ ਦੌਰਾਨ ਬ੍ਰਾਜ਼ੀਲ ਦੇ ਰਿਓ ਡੀ ਜੇਨੇਰਿਓ ਵਿਚ ਸਿਟੀ ਕੌਂਸਲ ਵਿਚ ਹੋਈ ਹੈ। ਡੇਲੀ ਮੇਲ ਵਿਚ ਛਪੀ ਖ਼ਬਰ ਮੁਤਾਬਕ ਮੀਟਿੰਗ ਵਿਚ ਇਸ ਗੱਲ 'ਤੇ ਚਰਚਾ ਚੱਲ ਰਹੀ ਸੀ ਕਿ ਮਹਾਮਾਰੀ ਦੌਰਾਨ ਮਿਊਨਿਸੀਪਲ ਸਿਸਟਮ ਜ਼ਰੀਏ ਕਿਵੇਂ ਵਿਦਿਆਰਥੀਆਂ ਨੂੰ ਫੂਡ ਸਕਿਓਰਿਟੀ ਦਿੱਤੀ ਜਾਵੇ। ਮੀਟਿੰਗ ਵਿਚ ਸ਼ਹਿਰ ਦੇ ਕਈ ਅਹਿਮ ਲੋਕ ਮੌਜੂਦ ਸਨ। ਅਚਾਨਕ ਇਕ ਮੈਂਬਰ ਨੇ ਬੈਠਕ ਨੂੰ ਛੱਡ ਦਿੱਤਾ ਪਰ ਕੈਮਰੇ ਨੂੰ ਆਫ ਕਰਣਾ ਭੁੱਲ ਗਿਆ ਅਤੇ ਉਹ ਆਪਣੀ ਪਾਰਟਨਰ ਨਾਲ ਸੰਬੰਧ ਬਣਾਉਣ ਲੱਗ ਪਿਆ। ਬੈਠਕ ਵਿਚ ਮੌਜੂਦ ਕੌਂਸਲਰਾਂ ਨੇ ਇਸ ਨਜ਼ਾਰੇ ਨੂੰ ਵੇਖਿਆ ਪਰ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਆਨਲਾਈਨ ਮੀਟਿੰਗ ਜ਼ਾਰੀ ਰੱਖੀ। ਇਹ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਬਿਨਾਂ ਰੁਕੇ ਅਗਲੇ 4 ਘੰਟੇ ਤੱਕ ਚੱਲਦੀ ਰਹੀ। ਸਥਾਨਕ ਅਖ਼ਬਾਰ ਗਲੋਬੋ ਮੁਤਾਬਕ ਉਹ ਵਿਅਕਤੀ ਕੌਂਸਲਰ ਨਹੀਂ ਸੀ।

ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ

ਮੀਟਿੰਗ ਵਿਚ ਮੌਜੂਦ ਸੋਸ਼ਲਿਜਮ ਐਂਡ ਲਿਬਰਟੀ ਪਾਰਟੀ ਦੇ ਨੇਤਾ ਲਿਓਨੇਲ ਬ੍ਰਿਜੋਲਾ ਨੇ ਕਿਹਾ ਕਿ ਜਿਵੇਂ ਹੀ ਅਸੀਂ ਨੋਟਿਸ ਕੀਤਾ ਕਿ ਅਜਿਹਾ ਹੋ ਰਿਹਾ ਹੈ, ਅਸੀਂ ਤੁਰੰਤ ਆਡੀਓ ਅਤੇ ਵੀਡੀਓ ਕੰਟਰੋਲ ਕਰਣ ਵਾਲੀ ਟੀਮ ਨੂੰ ਫੀਡ ਨੂੰ ਆਫ ਕਰਣ ਨੂੰ ਕਿਹਾ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੈਮਰੇ 'ਤੇ ਅਜਿਹੀ ਹਰਕੱਤ ਕਰਣ ਵਾਲੇ ਵਿਅਕਤੀ ਖ਼ਿਲਾਫ ਕੋਈ ਐਕਸ਼ਨ ਲਿਆ ਗਿਆ ਹੈ ਜਾਂ ਨਹੀਂ।

ਇਹ ਵੀ ਪੜ੍ਹੋ: BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਝ ਨਹੀਂ ਬਚਿਆ ਸੀ


cherry

Content Editor cherry