ਨੌਜਵਾਨ ਜੋੜੇ ਨੇ ਜਹਾਜ਼ ’ਚ ਕੀਤੀ ਅਸ਼ਲੀਲ ਹਰਕਤ, ਏਅਰ ਹੋਸਟੈੱਸ ਨੇ ਉੱਪਰ ਪਾਇਆ ਕੰਬਲ
Tuesday, May 25, 2021 - 10:35 PM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ’ਚ ਇਕ ਫਲਾਈਟ ’ਚ ਨੌਜਵਾਨ ਜੋੜੇ ਦੇ ਰੋਮਾਂਸ ਅਤੇ ਕਿਸਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਇਹ ਘਟਨਾ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਫਲਾਈਟ ਪੀ. ਏ.-200 ’ਚ ਸਾਹਮਣੇ ਆਈ ਹੈ ਮੀਡੀਆ ਰਿਪੋਰਟ ਮੁਤਾਬਕ ਚਸ਼ਮਦੀਦ ਯਾਤਰੀਆਂ ਦਾ ਦਾਅਵਾ ਹੈ ਕਿ ਜਹਾਜ਼ ਦੀ ਚੌਥੀ ਲਾਈਨ ’ਚ ਬੈਠਾ ਹੋਇਆ ਇਕ ਜੋੜਾ ਅਚਾਨਕ ਚੁੰਮੀਆਂ ਲੈਣ ਲੱਗਾ ਜਿਸ ਨਾਲ ਬਾਕੀ ਯਾਤਰੀਆਂ ਨੂੰ ਮੁਸ਼ਕਲ ਹੋਣ ਲੱਗੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ
ਇਨ੍ਹਾਂ ਸਵਾਰੀਆਂ ਨੇ ਇਸ ਤੋਂ ਬਾਅਦ ਜਹਾਜ਼ ਦੇ ਕੇਬਿਨ ਕਰੂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਥੇ ਇਕ ਏਅਰ ਹੋਸਟੈੱਸ ਨੇ ਇਸ ਜੋੜੇ ਨੂੰ ਪਬਲਿਕ ਪਲੇਸ ’ਤੇ ਸੰਜਮ ਵਰਤਣ ਲਈ ਕਿਹਾ, ਪਰ ਜੋੜੇ ਨੇ ਏਅਰ ਹੋਸਟੈੱਸ ਦੀ ਗੱਲ ਨਹੀਂ ਮੰਨੀ ਅਤੇ ਉਹ ਇਕ ਵਾਰ ਫਿਰ ਕਿਸਿੰਗ ਕਰਨ ਲੱਗੇ। ਇਸ ਤੋਂ ਬਾਅਦ ਏਅਰ ਹੋਸਟੈੱਸ ਨੇ ਹਾਲਾਤ ਨੂੰ ਦੇਖਦੇ ਹੋਏ ਜੋੜੇ ਨੂੰ ਕੰਬਲ ਨਾਲ ਢੱਕ ਦਿੱਤਾ।
ਇਹ ਖ਼ਬਰ ਪੜ੍ਹੋ- ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ
ਇਸ ਜਹਾਜ਼ ’ਚ ਐਡਵੋਕੇਟ ਬਿਲਾਲ ਫਾਰੁਕ ਅਲਵੀ ਵੀ ਮੌਜੂਦ ਸਨ। ਉਹ ਇਸ ਮਾਮਲੇ ’ਚ ਕੇਬਿਨ ਕਰੂ ਦੇ ਐਕਸ਼ਨ ਨਾ ਲੈਣ ’ਤੇ ਨਾਰਾਜ਼ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ਮਾਮਲੇ ’ਚ ਏਅਰਲਾਈਨ ਸਟਾਫ ਅਤੇ ਜੋੜੇ ਦੀ ਸ਼ਿਕਾਇਤ, ਸਿਵਲ ਐਵੀਏਸ਼ਨ ਅਥਾਰਿਟੀ ਦੇ ਸਾਹਮਣੇ ਦਰਜ ਕਰਵਾਈ ਹੈ। ਸਿਵਲ ਐਵੀਏਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।