ਕੋਰੋਨਾ ਨਾਲ ਨਜਿੱਠਣ ''ਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਨੇ ਗੈਰ-ਜ਼ਿੰਮੇਵਾਰ ਰਵੱਈਆ ਅਪਣਾਇਆ : ਕਮੇਟੀ

Thursday, May 13, 2021 - 02:10 AM (IST)

ਕੋਰੋਨਾ ਨਾਲ ਨਜਿੱਠਣ ''ਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਨੇ ਗੈਰ-ਜ਼ਿੰਮੇਵਾਰ ਰਵੱਈਆ ਅਪਣਾਇਆ : ਕਮੇਟੀ

ਜੇਨੇਵਾ-ਕੋਵਿਡ-19 ਨਾਲ ਨਜਿੱਠਣ 'ਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਨੇ ਵਿਗਿਆਨ ਦੇ ਮਹੱਤਵ ਨੂੰ ਘੱਟ ਸਮਝਣਾ, ਮਹਾਮਾਰੀ ਦੇ ਸੰਭਾਵਿਤ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਨਾ, ਵਿਆਪਕ ਕਾਰਵਾਈ ਅਤੇ ਭਰੋਸੇ ਨੂੰ ਉਤਸ਼ਾਹ ਦੇਣ ਵਰਗੇ ਗੈਰ-ਜ਼ਿੰਮੇਵਾਰ ਰਵੱਈਏ ਅਪਣਾਏ। ਸੁੰਤਤਰ ਮਾਹਿਰਾਂ ਦੀ ਇਕ ਕਮੇਟੀ ਨੇ ਬੁੱਧਵਾਰ ਨੂੰ ਆਪਣੀ ਰਿਪੋਰਟ 'ਚ ਇਹ ਗੱਲ ਕਹੀ।

ਇਹ ਵੀ ਪੜ੍ਹੋ-ਇਨ੍ਹਾਂ ਦੇਸ਼ਾਂ ਨੂੰ ਹੈ ਚੀਨ ਤੇ ਰੂਸ ਦੇ ਸਾਈਬਰ ਹਮਲਿਆਂ ਤੋਂ ਖਤਰਾ

ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਕਦਮਾਂ ਦੀ ਸਮੀਖਿਆ ਕਰਨ ਵਾਲੀ ਕਮੇਟੀ ਨੇ ਜੇਨੇਵਾ 'ਚ ਜਾਰੀ ਇਕ ਰਿਪੋਰਟ 'ਚ ਇਹ ਵੀ ਕਿਹਾ ਕਿ ਜ਼ਿੰਮੇਵਾਰੀ ਲੈਣ ਜਾਂ ਸਮੂਹਿਕ ਇਨਫੈਕਸ਼ਨ ਤੋਂ ਬਚਣ ਲਈ ਇਕਸਾਰ ਰਣਨੀਤੀ ਤਿਆਰ ਕਰਨ 'ਚ ਅਗਵਾਈ ਦੀ ਨਾਕਾਮੀ 'ਤੇ ਪਰਦਾ ਪਾਉਣ ਦੇ ਚੱਲਦੇ ਵਿਗਿਆਨਕ ਸਬੂਤਾਂ ਨੂੰ ਦਰਕਿਨਾਰ ਕੀਤਾ। ਮਾਰਚ 2021 ਤੱਕ ਮਹਾਮਾਰੀ ਨਾਲ ਨਜਿੱਠਣ ਦੇ ਵੱਖ-ਵੱਖ ਦੇਸ਼ਾਂ ਦੇ ਤੌਰ ਤਰੀਕਿਆਂ ਦੀ ਸਮੀਖਿਆ ਕਰਨ ਵਾਲੀ ਕਮੇਟੀ ਨੇ ਕਿਹਾ ਕਿ ਸਾਰਸ-ਕੋਵ 2 ਦੇ ਖਤਰੇ ਨੂੰ ਪਹਿਲੇ ਹੀ ਮਹਿਸੂਸ ਕਰਨ ਵਾਲੇ ਦੇਸ਼ਾਂ ਦੇ ਮੁਕਾਬਲੇ ਇਸ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ ਜੋ ਇਸ ਦੇ ਫੈਲਣ ਦਾ ਇੰਤਜ਼ਾਰ ਕਰਦੇ ਰਹੇ। ਕਮੇਟੀ ਨੇ ਕਿਹਾ ਕਿ ਜਲਦ ਹਰਕਤ 'ਚ ਆਉਣ ਵਾਲੇ ਦੇਸ਼ਾਂ ਨੂੰ ਸਾਵਧਾਨੀ ਕਦਮ ਚੁੱਕਣ ਲਈ ਸਮਾਂ ਮਿਲ ਗਿਆ।

ਇਹ ਵੀ ਪੜ੍ਹੋ-ਕੋਰੋਨਾ 'ਤੇ ਕੰਟਰੋਲ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਿਹੈ ਅਮਰੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News