ਵਾਲਾਂ ਨੂੰ ਰੰਗਣਾ ਇਸ ਔਰਤ ਨੂੰ ਪਿਆ ਮਹਿੰਗਾ, ਹੋਇਆ ਅਜਿਹਾ ਹਾਲ

12/19/2019 2:37:38 PM

ਸਿਡਨੀ— ਵਾਲਾਂ ਨੂੰ ਰੰਗਣਾ ਇਕ ਆਸਟ੍ਰੇਲੀਅਨ ਔਰਤ ਨੂੰ ਬਹੁਤ ਮਹਿੰਗਾ ਪਿਆ। ਹੇਅਰ ਡਾਈ 'ਚ ਮੌਜੂਦ ਕੈਮੀਕਲ ਕਾਰਨ ਉਸ ਨੂੰ ਐਲਰਜੀ ਹੋ ਗਈ ਅਤੇ ਉਸ ਦੇ ਚਿਹਰਾ ਸੁੱਜ ਗਿਆ। ਉਸ ਦੀਆਂ ਅੱਖਾਂ ਖੁੱਲ੍ਹ ਹੀ ਨਹੀਂ ਰਹੀਆਂ। ਇਸ ਦੇ ਨਾਲ ਹੀ ਤਿੰਨ ਹਫਤਿਆਂ ਤਕ ਔਰਤ ਦੇ ਸਿਰ 'ਚ ਖਾਜ ਹੁੰਦੀ ਰਹੀ। ਪਰਥ ਦੀ ਰਹਿਣ ਵਾਲੀ ਜੂਲੀ ਯਾਕੂਬ ਨੇ ਕਿਹਾ ਕਿ ਉਸ ਨੂੰ ਅਜਿਹਾ ਲੱਗ ਰਿਹਾ ਸੀ ਕਿਜਿਵੇਂ ਉਸ ਨੂੰ ਲੱਖਾਂ ਕੀੜੀਆਂ ਲੜ ਰਹੀਆਂ ਹਨ।

37 ਸਾਲਾ ਦੀ ਸੇਲਸ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਵਾਲਾਂ ਨੂੰ ਡਾਈ ਕੀਤਾ ਸੀ ਪਰ ਅਜਿਹਾ ਹਾਲ ਪਹਿਲੀ ਵਾਰ ਹੋਇਆ ਸੀ। ਜਦ ਉਹ 22 ਸਾਲ ਦੀ ਸੀ, ਉਸ ਸਮੇਂ ਵੀ ਉਸ ਨੂੰ ਹਲਕਾ ਰੀਐਕਸ਼ਨ ਹੋਇਆ ਸੀ। ਉਸ ਨੂੰ ਲੱਗਾ ਸੀ ਕਿ ਹੇਅਰ ਡਰੈਸਰ ਨੇ ਬਹੁਤ ਕਸ ਕੇ ਮਸਾਜ ਕੀਤੀ ਸੀ ਤੇ ਸ਼ਾਇਦ ਉਸ ਦੇ ਨਹੁੰ ਲੱਗ ਗਿਆ ਹੋਵੇਗਾ ਪਰ ਇਸ ਵਾਰ ਤਾਂ ਉਸ ਦੀ ਜ਼ਿੰਦਗੀ ਦਾਅ 'ਤੇ ਲੱਗ ਗਈ ਤੇ ਹੁਣ ਉਹ ਕਦੇ ਵੀ ਵਾਲਾਂ ਨੂੰ ਰੰਗ ਨਹੀਂ ਲਗਾਵੇਗੀ। ਇਸ ਤਰ੍ਹਾਂ ਦੀ ਐਲਰਜੀ ਉਸ ਨੂੰ ਪਹਿਲਾਂ ਕਦੇ ਨਹੀਂ ਹੋਈ ਸੀ। ਇਸ ਘਟਨਾ ਕਾਰਨ ਉਹ ਇੰਨਾ ਡਰ ਗਈ ਕਿ ਉਸ ਨੇ ਸਭ ਨਾਲ ਆਪਣੀ ਇਹ ਸੱਚੀ ਕਹਾਣੀ ਸਾਂਝੀ ਕੀਤੀ ਹੈ।

ਉਸ ਨੇ ਦੱਸਿਆ ਕਿ 30 ਅਕਤੂਬਰ ਨੂੰ ਉਸ ਨੇ ਵਾਲਾਂ ਨੂੰ ਕਲਰ ਕਰਨ ਲਈ ਇਕ ਪੈਕਟ ਖਰੀਦਿਆ ਤੇ ਲਗਾਇਆ। ਪਹਿਲੇ ਦਿਨ ਤਾਂ ਸਭ ਠੀਕ ਰਿਹਾ ਪਰ ਦੂਜੇ ਦਿਨ ਉਹ ਜਦ ਦਫਤਰ ਗਈ ਤਾਂ ਉਸ ਦੀ ਗਰਦਨ 'ਤੇ ਖਾਜ ਅਤੇ ਜਲਣ ਹੋਣ ਲੱਗ ਗਈ। ਉਸ ਨੇ ਦਵਾਈ ਖਾ ਲਈ ਪਰ ਫਿਰ ਉਸ ਦਾ ਸਿਰ ਬੁਰੀ ਤਰ੍ਹਾਂ ਦਰਦ ਕਰਨ ਲੱਗ ਗਿਆ। ਡਾਕਟਰ ਦੀ ਸਲਾਹ ਲੈਣ 'ਤੇ ਵੀ ਉਸ ਨੇ ਦਵਾਈਆਂ ਲਈਆਂ ਪਰ ਐਲਰਜੀ ਵਧਦੀ ਹੀ ਗਈ ਤੇ ਉਸ ਦਾ ਚਿਹਰਾ ਤੇ ਅੱਖਾਂ ਸੁੱਜ ਗਈਆਂ। ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਗਈ। ਡਾਕਟਰਾਂ ਮੁਤਾਬਕ ਕਈ ਲੋਕਾਂ ਨੂੰ ਡਾਈ 'ਚ ਰਸਾਇਣ ਪੈਰਾਫੈਨੀਲੈਂਡੀਮਾਈਨ ਕਾਰਨ ਉਸ ਨੂੰ ਐਲਰਜੀ ਹੋਈ।


Related News