ਕੋਰੋਨਾ ਨੂੰ ਲੈ ਕੇ ਮਾਹਿਰਾਂ ਨੇ ਪ੍ਰਗਟਾਈ ਚਿੰਤਾ, ਟਰੰਪ ਦਾ ਬਿਆਨ- ''ਅਸੀਂ ਦੇਸ਼ ਨੂੰ ਬੰਦ ਨਹੀਂ ਕਰਾਂਗੇ''

05/22/2020 7:50:54 AM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਦੇਸ਼ ਬੰਦ ਨਹੀਂ ਹੋਵੇਗਾ। ਮਿਸ਼ੀਗਨ ਸੂਬੇ ਦੇ ਫੋਰਡ ਉਤਪਾਦਨ ਪਲਾਂਟ ਦੇ ਦੌਰੇ ਦੌਰਾਨ ਪੱਤਰਕਾਰ ਦੇ ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ, "ਲੋਕ ਕਹਿ ਰਹੇ ਹਨ ਕਿ ਇਹ ਬਹੁਤ ਵੱਖਰੀ ਸੰਭਾਵਨਾ ਹੈ। ਇਹ ਨਿਯਮ ਹੈ ਅਤੇ ਅਸੀਂ ਸਮੱਸਿਆ ਵਿਚੋਂ ਬਾਹਰ ਆ ਰਹੇ ਹਾਂ। ਅਸੀਂ ਦੇਸ਼ ਨੂੰ ਬੰਦ ਨਹੀਂ ਕਰ ਰਹੇ। ਅਸੀਂ ਸਮੱਸਿਆ ਤੋਂ ਬਾਹਰ ਆ ਰਹੇ ਹਾਂ। ਇਕ ਸਥਾਨਕ ਲਾਕਡਊਨ ਸਿਹਤਮੰਦ ਸੂਬਾ ਜਾਂ ਸਿਹਤਮੰਦ ਦੇਸ਼ ਦੀ ਰਣਨੀਤੀ ਨਹੀਂ ਹੈ। ਸਾਡੇ ਦੇਸ਼ ਨੂੰ ਬੰਦ ਕਰਨ ਦਾ ਕੋਈ ਮਤਲਬ ਨਹੀਂ ਹੈ।" 
ਰਾਸ਼ਟਰਪਤੀ ਨੇ ਕਿਹਾ, ਕਦੇ ਨਾ ਖਤਮ ਹੋਣ ਵਾਲਾ ਲਾਕਡਾਊਨ ਇਕ ਜਨਤਕ ਸਿਹਤ ਐਮਰਜੈਂਸੀ ਨੂੰ ਸੱਦਾ ਦੇਵੇਗਾ। ਆਪਣੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਸਾਡੇ ਕੋਲ ਇਕ ਕੰਮਕਾਜੀ ਅਰਥ ਵਿਵਸਥਾ ਹੋਣੀ ਚਾਹੀਦੀ ਹੈ।
 
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਆਪਣੀ ਅਰਥ ਵਿਵਸਥਾ ਨੂੰ ਗਤੀ ਦੇਣ ਲਈ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਹੈ। ਸਿਹਤ ਮਾਹਿਰਾਂ ਨੇ ਠੰਡ ਦੇ ਮੌਸਮ ਵਿਚ ਵਾਇਰਸ ਦੀ ਦੂਜੀ ਲਹਿਰ ਆਉਣ ਦੀ ਸੰਭਾਵਨਾ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕਾ ਵਿਚ ਹੁਣ ਤੱਕ ਡੇਢ ਲੱਖ ਲੋਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ ਤੇ 90 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੂਨ ਦੀ ਸ਼ੁਰੂਆਤ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੱਕ ਪੁੱਜ ਸਕਦੀ ਹੈ।  


Lalita Mam

Content Editor

Related News