ਕੋਵਿਡ-19 ਦੇ ਲੱਛਣ ਗਾਇਬ ਹੋਣ ’ਤੇ ਵੀ ਰੋਗੀਆਂ ਦੇ ਸਰੀਰ ’ਚ ਰਹਿ ਸਕਦੈ ਕੋਰੋਨਾਵਾਇਰਸ : ਅਧਿਐਨ

Sunday, Mar 29, 2020 - 02:37 AM (IST)

ਕੋਵਿਡ-19 ਦੇ ਲੱਛਣ ਗਾਇਬ ਹੋਣ ’ਤੇ ਵੀ ਰੋਗੀਆਂ ਦੇ ਸਰੀਰ ’ਚ ਰਹਿ ਸਕਦੈ ਕੋਰੋਨਾਵਾਇਰਸ : ਅਧਿਐਨ

ਬੀਜਿੰਗ (ਭਾਸ਼ਾ)–ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਵਿਡ-19 ਦੀ ਹਲਕੀ ਇਨਫੈਕਸ਼ਨ ਵਾਲੇ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ, ਉਨ੍ਹਾਂ ’ਚੋਂ ਅੱਧੇ ਰੋਗੀਆਂ ’ਚ ਬੀਮਾਰੀ ਦੇ ਲੱਛਣ ਗਾਇਬ ਹੋ ਜਾਣ ਤੋਂ ਬਾਅਦ ਵੀ ਅੱਠ ਦਿਨ ਤੱਕ ਕੋਰੋਨਾਵਾਇਰਸ ਰਿਹਾ। ਅਮਰੀਕਨ ਜਰਨਲ ਆਫ ਰੈਸਿਪਰੇਟਰੀ ਐਂਡ ਕ੍ਰਿਟੀਕਲ ’ਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੀਮਾਰੀ ਦੇ ਪ੍ਰਸਾਰ ਨੂੰ ਰੋਕਣਾ ਕਿਉਂ ਔਖਾ ਰਿਹਾ ਹੈ।

PunjabKesari

ਅਧਿਐਨ ’ਚ 16 ਰੋਗੀਆਂ ਦਾ ਮੁਲਾਂਕਣ ਕੀਤਾ ਗਿਆ, ਜਿਨ੍ਹਾਂ ਦਾ ਬੀਜਿੰਗ ਸਥਿਤ ਪੀ.ਐੱਲ.ਏ. ਜਨਰਲ ਹਸਪਤਾਲ ਦੇ ਇਲਾਜ ਕੇਂਦਰ ’ਚ 28 ਜਨਵਰੀ ਤੋਂ 9 ਫਰਵਰੀ 2020 ਤੱਕ ਇਲਾਜ ਚੱਲਿਆ ਅਤੇ ਇਸ ਮਿਆਦ ’ਚ ਛੁੱਟੀ ਦਿੱਤੀ ਗਈ। ਅਮਰੀਕਾ ਦੀ ਯਾਲੇ ਯੂਨੀਵਰਸਿਟੀ ਤੋਂ ਭਾਰਤੀ ਮੂਲ ਦੇ ਵਿਗਿਆਨੀ ਲੋਕੇਸ਼ ਸ਼ਰਮਾ ਵੀ ਇਸ ਅਧਿਐਨ ’ਚ ਸ਼ਾਮਲ ਸਨ।

PunjabKesari

ਅਧਿਐਨ ’ਚ ਇਨ੍ਹੀਂ ਦਿਨੀਂ ਲਿਆਂਦੇ ਗਏ ਰੋਗੀਆਂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਾਰਾਂ ਨੇ ਕਿਹਾ ਕਿ ਰੋਗੀਆਂ ਨੂੰ ਠੀਕ ਹੋਣ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਅਧਿਐਨ ਦੇ ਸਹਿ-ਲੇਖਕ ਸ਼ਰਮਾ ਨੇ ਕਿਹਾ ਕਿ ਸਾਡੇ ਅਧਿਐਨ ’ਚ ਸਭ ਤੋਂ ਵੱਧ ਅਹਿਮ ਗੱਲ ਇਹ ਸਾਹਮਣੇ ਆਈ ਕਿ ਅੱਧੇ ਰੋਗੀਆਂ ਦੇ ਲੱਛਣਾਂ ਦੇ ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਤੋਂ ਵਿਸ਼ਾਣੂ ਦਾ ਪ੍ਰਸਾਰ ਹੋ ਰਿਹਾ ਸੀ।


author

Karan Kumar

Content Editor

Related News