ਕਈ ਦੇਸ਼ਾਂ ''ਚ ਕੋਰੋਨਾ ਵਾਇਰਸ ਫੈਲਾਉਣ ਵਾਲੇ ਵਿਅਕਤੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ

02/15/2020 12:37:41 PM

ਲੰਡਨ— ਬ੍ਰਿਟੇਨ 'ਚ ਸਟੀਵ ਵਾਲਸ਼ ਨਾਂ ਦੇ ਵਿਅਕਤੀ 'ਤੇ ਦੋਸ਼ ਲੱਗੇ ਹਨ ਕਿ ਉਸ ਨੇ ਸਿੰਗਾਪੁਰ ਤੋਂ ਸਪੇਨ ਤਕ ਕੋਰੋਨਾ ਵਾਇਰਸ ਫੈਲਾਇਆ ਹੈ। ਵਾਲਸ਼ ਕਾਰਨ ਹੁਣ ਤਕ 11 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ, ਇਸੇ ਲਈ ਉਸ ਨੂੰ 'ਸੁਪਰ ਸਪ੍ਰੈਡਰ' ਨਾਂ ਨਾਲ ਜਾਣਿਆ ਜਾ ਰਿਹਾ ਹੈ। ਪੇਸ਼ੇ ਤੋਂ ਵਪਾਰੀ ਸਟੀਵ ਵਾਲਸ਼ ਨੂੰ ਕਵਾਰਨਟਾਈਨ ਸੈਂਟਰ 'ਚ ਰੱਖਿਆ ਗਿਆ ਸੀ ਅਤੇ ਹੁਣ ਉਹ ਬਿਲਕੁਲ ਠੀਕ ਹੋ ਗਿਆ ਹੈ। ਦੋ ਦਿਨ ਪਹਿਲਾਂ ਉਸ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਗਈ। ਅਸਲ 'ਚ ਉਹ ਖੁਦ ਨਹੀਂ ਜਾਣਦਾ ਸੀ ਕਿ ਉਹ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕਾ ਹੈ ਤੇ ਇਸ ਦੌਰਾਨ ਉਹ ਕਈ ਲੋਕਾਂ ਨੂੰ ਮਿਲਿਆ ਤੇ 11 ਲੋਕ ਕੋਰੋਨਾ ਦੀ ਲਪੇਟ 'ਚ ਆ ਗਏ।

ਜਨਵਰੀ ਮਹੀਨੇ ਉਹ ਬ੍ਰਿਟੇਨ ਦੇ ਗੈਸ ਐਨਾਲਿਟਿਕਸ ਫਰਮ ਸਰਵਮੈਕਸ ਦੇ ਸੇਲਸ ਕਾਨਫਰੰਸ 'ਚ ਗਿਆ ਸੀ। ਸ਼ੁਰੂਆਤ 'ਚ ਮੰਨਿਆ ਜਾ ਰਿਹਾ ਸੀ ਕਿ ਚੀਨੀ ਵਫਦ ਨੇ ਇਹ ਵਾਇਰਸ ਫੈਲਾਇਆ ਪਰ ਸਰਵਮੈਕਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਟੈਸਟ ਸਕਾਰਾਤਮਕ ਨਹੀਂ ਪਾਏ ਗਏ ਸਨ। ਸਰਵਮੈਕਸ ਨੇ 'ਸੁਪਰ ਸਪ੍ਰੈਡਰ' ਦੇ ਨਾਮ ਤੋਂ ਮਸ਼ਹੂਰ ਹੋਏ ਵਾਲਸ਼ ਦੀ ਤਸਵੀਰ ਜਾਰੀ ਕੀਤੀ ਤੇ ਦੱਸਿਆ ਕਿ ਉਸ ਕਾਰਨ ਵਾਇਰਸ ਫੈਲਿਆ।

ਸਿੰਗਾਪੁਰ ਦੇ ਆਲੀਸ਼ਾਨ ਹਯਾਤ ਹੋਟਲ 'ਚ 109 ਪ੍ਰਤੀਨਿਧੀ ਮੌਜੂਦ ਸਨ। ਬਾਅਦ 'ਚ ਪਤਾ ਲੱਗਾ ਕਿ ਇੱਥੋਂ ਵਾਪਸ ਮਲੇਸ਼ੀਆ ਆਏ ਇਕ ਵਿਅਕਤੀ 'ਚ ਕੋਰੋਨਾ ਦੇ ਲੱਛਣ ਪਾਏ ਗਏ। ਇਸ ਦੇ ਬਾਅਦ ਇਸ ਕਾਨਫਰੰਸ 'ਚ ਸ਼ਾਮਲ ਸਾਰੇ ਲੋਕਾਂ ਨੂੰ ਵੱਖਰੇ ਰੱਖਣ ਦਾ ਪ੍ਰਬੰਧ ਕੀਤਾ ਪਰ 109 'ਚੋਂ 94 ਲੋਕ ਆਪਣੇ ਦੇਸ਼ ਵਾਪਸ ਜਾ ਚੁੱਕੇ ਸਨ। ਇਸ ਤਰ੍ਹਾਂ ਵਾਇਰਸ ਫੈਲਦਾ ਗਿਆ। ਸਿੰਗਾਪੁਰ ਕਾਨਫਰੰਸ 'ਚ ਸ਼ਾਮਲ ਹੋਣ ਆਏ ਸਾਊਥ ਕੋਰੀਆ ਦੇ ਦੋ ਨਾਗਰਿਕ ਮਲੇਸ਼ੀਆਈ ਮਰੀਜ਼ ਦੇ ਵਾਇਰਸ ਕਾਰਨ ਬੀਮਾਰ ਹੋਏ ਅਤੇ ਉਨ੍ਹਾਂ ਨੇ ਇਹ ਬੀਮਾਰੀ ਆਪਣੇ ਦੋ ਹੋਰ ਰਿਸ਼ਤੇਦਾਰਾਂ 'ਚ ਫੈਲਾ ਦਿੱਤੀ। ਕਾਨਫਰੰਸ 'ਚ ਆਏ ਤਿੰਨ ਹੋਰਾਂ 'ਚ ਵਾਇਰਸ ਪਾਇਆ ਗਿਆ, ਜਿਸ ਦੇ ਬਾਅਦ ਯੂਰਪ 'ਚ ਇਸ ਦਾ ਮਾਮਲਾ ਸਾਹਮਣੇ ਆਇਆ।

ਵਾਲਸ਼ ਕਾਨਫਰੰਸ ਪੂਰੀ ਕਰਨ ਮਗਰੋਂ ਪਤਨੀ ਨਾਲ ਫਰਾਂਸ ਛੁੱਟੀਆਂ 'ਤੇ ਚਲੇ ਗਏ। ਇੱਥੇ ਉਨ੍ਹਾਂ ਦੇ ਸੰਪਰਕ 'ਚ ਆਏ 4 ਦੋਸਤ ਕੋਰੋਨਾ ਨਾਲ ਪੀੜਤ ਹੋ ਗਏ। ਫਰਾਂਸ 'ਚ ਸਕੀ ਜੈੱਟ ਸ਼ੇਅਰ ਕਰਨ ਵਾਲੇ 5 ਹੋਰ ਬ੍ਰਿਟਿਸ਼ ਇਸ ਦੇ ਵਾਇਰਸ 'ਚ ਆਏ, ਜਿਨ੍ਹਾਂ ਨੇ ਹਸਪਤਾਲ 'ਚ ਭਰਤੀ ਕੀਤਾ ਗਿਆ। ਵਾਲਸ਼ ਦੇ ਸੰਪਰਕ 'ਚ ਆਏ ਸਪੇਨ ਦੇ ਇਕ ਨਾਗਰਿਕ ਨੂੰ ਘਰ ਵਾਪਸ ਆਉਣ 'ਤੇ ਖੁਦ ਦੇ ਪੀੜਤ ਹੋਣ ਦਾ ਪਤਾ ਚੱਲਿਆ।


Related News