ਕੋਰੋਨਾ ਸੰਕਟ : ਵਿਗਿਆਨੀਆਂ ਨੇ ਬਣਾਇਆ ਸਸਤਾ ਵੈਂਟੀਲੇਟਰ
Sunday, Aug 16, 2020 - 09:51 PM (IST)
ਲਾਸ ਏਂਜਲਸ- ਵਿਗਿਆਨੀਆਂ ਨੇ 400 ਡਾਲਰ ਤੋਂ ਘੱਟ ਲਾਗਤ ਦੇ ਮਾਨਕ ਉਪਕਰਣਾਂ ਦੀ ਵਰਤੋਂ ਕਰਕੇ ਐਮਰਜੈਂਸੀ ਵੈਂਟੀਲੇਟਰ ਵਿਕਸਿਤ ਕੀਤਾ ਹੈ, ਜਿਸ ਦੀ ਵਰਤੋਂ ਵੈਂਟੀਲੇਟਰ ਨਾ ਹੋਣ ਦੀ ਸਥਿਤੀ ਵਿਚ ਕੀਤੀ ਜਾ ਸਕਦੀ ਹੈ। ਇਸ ਖੋਜ ਨਾਲ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਮਦਦ ਮਿਲ ਸਕਦੀ ਹੈ। ਕੋਰੋਨਾ ਸੰਕਟ ਦੌਰਾਨ ਹਰ ਦੇਸ਼ ਨੂੰ ਵਧੇਰੇ ਵੈਂਟੀਲੇਟਰ ਖਰੀਦਣ ਦੀ ਜ਼ਰੂਰਤ ਪੈ ਰਹੀ ਹੈ।
ਸਾਧਾਰਣ ਵੈਂਟੀਲੇਟਰ ਵਿਚ ਡਾਕਟਰ ਇਕ ਬੈਗ ਨੂੰ ਹੱਥ ਨਾਲ ਦਬਾਉਂਦੇ ਹਨ, ਜਿਸ ਨਾਲ ਮਰੀਜ਼ ਦੇ ਫੇਫੜਿਆਂ ਵਿਚ ਆਕਸੀਜਨ ਦੀ ਸਪਲਾਈ ਹੁੰਦੀ ਹੈ ਜਦਕਿ ਉੱਚ ਉਦਯੋਗ ਵਾਲੇ ਵੈਂਟੀਲੇਟਰ ਦੇ ਸੰਸਕਰਣ ਵਿਚ ਜਟਿਲ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਮਰੀਜ਼ ਦੇ ਸਰੀਰ ਦੇ ਵੱਖ-ਵੱਖ ਮਾਪਦੰਡਾਂ (ਆਕਸੀਜਨ ਦਾ ਪੱਧਰ ਆਦਿ) ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਉਹ ਆਪਣੇ ਲੈਪਟਾਪ ਰਾਹੀਂ ਵੀ ਇਸ ਨੂੰ ਕੰਟਰੋਲ ਕਰ ਸਕਦਾ ਹੈ। ਇਸ ਮਹੀਨੇ ਵਿਚ ਪੂਰੀ ਦੁਨੀਆ ਵਿਚ ਸਸਤੇ ਵੈਂਟੀਲੇਟਰ ਵਿਕਸਿਤ ਕੀਤੇ ਗਏ ਹਨ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਵਲੋਂ ਵਿਕਸਿਤ ਵੈਂਟੀਲੇਟਰ ਦਾ ਸੰਸਕਰਣ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਉਹ 400 ਡਾਲਰ ਤੋਂ ਘੱਟ ਲਾਗਤ ਵਿਚ ਇਸ ਵੈਂਟੀਲੇਟਰ ਦਾ ਨਿਰਮਾਣ ਕਰ ਸਕਦੇ ਹਨ ਜਦਕਿ ਪੇਸ਼ੇਵਰ ਸ਼੍ਰੇਣੀ ਦੇ ਵੈਂਟੀਲੇਟਰ ਦੀ ਕੀਮਤ 20 ਹਜ਼ਾਰ ਡਾਲਰ ਜਾਂ ਇਸ ਤੋਂ ਵੱਧ ਹੈ। ਇਹ ਘੱਟ ਅਮੀਰ ਦੇਸ਼ਾਂ ਲਈ ਵੀ ਕਾਫੀ ਲਾਹੇਵੰਦ ਹੈ।