ਕੋਰੋਨਾਵਾਇਰਸ ਦੇ ਡਰੋਂ ਵੱਡੇ ਭਰਾ ਨੇ ਗੋਲੀ ਮਾਰ ਕੇ ਕੀਤੀ ਭਰਾ ਦੀ ਹੱਤਿਆ

03/22/2020 7:57:59 PM

ਨਿਊ ਮੈਕਸੀਕੋ- ਮੈਕਸੀਕੋ ਦੇ ਐਲਬਾਕਰਰੀ ਵਿਚ ਇਕ ਵੱਡੇ ਭਰਾ ਵਲੋਂ ਛੋਟੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕੋਰੋਨਾਵਾਇਰਸ ਤੋਂ ਘਬਰਾਏ ਇਕ 19 ਸਾਲ ਦੇ ਲੜਕੇ ਨੇ ਆਪਣੇ ਛੋਟੇ ਭਰਾ ਦੀ ਸਿਰਫ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੇ ਭਰਾ ਦੇ ਰਾਹੀਂ ਉਸ ਨੂੰ ਵੀ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੋ ਜਾਵੇਗਾ। ਦੱਸ ਦਈਏ ਕਿ ਮੈਕਸੀਕੋ ਵਿਚ ਵੀ ਕੋਰੋਨਾਵਾਇਰਸ ਦੇ 251 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਕਈ ਵੱਡੇ ਸ਼ਹਿਰਾਂ ਵਿਚ ਲਾਕਡਾਊਨ ਦੇ ਹਾਲਾਤ ਬਣੇ ਹੋਏ ਹਨ।

ਡੇਲੀ ਸਟਾਰ ਦੀ ਖਬਰ ਮੁਤਾਬਕ ਐਂਥਨੀ ਪੇਡਿਲਾ ਨਾਂ ਦੇ ਇਸ ਸ਼ਖਸ ਨੇ 13 ਸਾਲ ਦੇ ਆਪਣੇ ਹੀ ਚਚੇਰੇ ਭਰਾ ਦੀ ਕੋਰੋਨਾਵਾਇਰਸ ਤੋਂ ਬਚਣ ਲਈ ਹੱਤਿਆ ਕਰ ਦਿੱਤੀ। ਐਂਥਨੀ ਤੇ ਉਸ ਦੇ ਭਰਾ ਪੈਤ੍ਰੀਸ਼ੀਓ ਵਿਚ ਬਹੁਤ ਦੋਸਤੀ ਸੀ ਤੇ ਉਸਨੇ 7 ਮਹੀਨੇ ਪਹਿਲਾਂ ਇਕ ਬੰਦੂਕ ਲਿਆ ਕੇ ਆਪਣੇ ਕਮਰੇ ਵਿਚ ਲੁਕਾ ਦਿੱਤੀ ਸੀ। ਹਾਲਾਂਕਿ ਐਂਥਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਬੰਦੂਕ ਲੋਡਡ ਹੈ ਤੇ ਉਸ ਦਾ ਸੇਫਟੀ ਕੈਚ ਨਹੀਂ ਲੱਗਿਆ ਹੈ।

ਕੋਰੋਨਾਵਾਇਰਸ ਤੋਂ ਡਰ ਕੇ ਮਾਰੀ ਗੋਲੀ
ਉਧਰ ਪੁਲਸ ਨੇ ਜਾਂਚ ਦੌਰਾਨ ਪਤਾ ਲਾਇਆ ਕਿ ਐਂਥਨੀ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਬਹੁਤ ਘਬਰਾਇਆ ਹੋਇਆ ਸੀ। ਐਂਥਨੀ ਤੇ ਪੈਤ੍ਰੀਸ਼ੀਆ ਇਕ ਹੀ ਰੂਮ ਵਿਚ ਰਹਿ ਰਹੇ ਸਨ ਤੇ ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਨਿਸ਼ਾਨਾ ਬਣਾਇਆ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਐਂਥਨੀ ਹੀ ਇਕੱਲਾ ਪੈਤ੍ਰੀਸ਼ੀਆ ਦੇ ਨਾਲ ਘਰ ਵਿਚ ਮੌਜੂਦ ਸੀ ਤੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ।

ਐਂਥਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੰਦੂਕ ਦੀ ਵਰਤੋਂ ਸਿਰਫ ਕੋਰੋਨਾਵਾਇਰਸ ਤੋਂ ਬਚਣ ਲਈ ਕੀਤੀ ਹੈ। ਹਾਲਾਂਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਬੀਮਾਰੀ ਕਿਵੇਂ ਫੈਲ ਰਹੀ ਹੈ। ਪੁਲਸ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਬਾਰੇ ਵਿਚ ਫੈਲੀਆਂ ਅਫਵਾਹਾਂ ਕਾਰਨ ਡਰਿਆ ਹੋਇਆ ਸੀ ਤੇ ਉਸ ਨੇ ਆਪਣੇ ਭਰਾ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਪੈਤ੍ਰੀਸ਼ੀਆ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਨੇ ਐਂਥਨੀ ਨੂੰ ਕਤਲ ਦੇ ਜੁਰਮ ਵਿਚ ਗ੍ਰਿਫਤਾਰ ਕਰ ਲਿਆ ਹੈ। 


Baljit Singh

Content Editor

Related News