ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਢਾਈ ਲੱਖ ਤੋਂ ਪਾਰ

Monday, Jul 13, 2020 - 04:33 PM (IST)

ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਢਾਈ ਲੱਖ ਤੋਂ ਪਾਰ

ਇਸਲਾਮਾਬਾਦ- ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 2,769 ਮਾਮਲੇ ਆਉਣ ਨਾਲ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਇਸ ਦੌਰਾਨ 69 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਜਿਸ ਦੇ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 5,226 ਹੋ ਗਈ ਹੈ।

ਉੱਥੇ ਹੀ, 1,837 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਦੇਸ਼ ਵਿਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਧ ਰਹੀ ਹੈ ਅਤੇ ਹੁਣ ਤੱਕ 1,61,917 ਮਰੀਜ਼ ਸਿਹਤਯਾਬ ਹੋ ਗਏ ਹਨ। ਦੇਸ਼ ਵਿਚ ਕੁੱਲ 2,51,625 ਸੰਕਰਮਣ ਮਾਮਲਿਆਂ ਵਿਚੋਂ ਸਿੰਧ ਵਿਚ 1,05,533 ਮਾਮਲੇ, ਪੰਜਾਬ ਵਿਚ 87,043, ਖੈਬਰ ਪਖਤੂਨਖਵਾ ਵਿਚ 30,486, ਇਸਲਾਮਾਬਾਦ ਵਿਚ 14,108 ਮਾਮਲੇ, ਬਲੋਚਿਸਤਾਨ ਵਿਚ 11,185, ਗਿਲਗਿਤ-ਬਲਿਤਸਤਾਨ ਵਿਚ 1,671 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 1,599 ਮਾਮਲੇ ਹਨ।


author

Sanjeev

Content Editor

Related News