ਅਮਰੀਕਾ : 70 ਰਿਟਾਇਰਡ ਫੌਜੀਆਂ ਦੀ ਕੋਰੋਨਾ ਕਾਰਨ ਮੌਤ, ਮਾਮਲਾ ਸ਼ੱਕ ਦੇ ਘੇਰੇ ''ਚ

04/29/2020 2:32:35 PM

ਬੋਸਟਨ, (ਏਜੰਸੀ)- ਮੈਸਾਚੁਸੇਟਸ ਵਿਚ ਰਿਟਾਇਰਡ ਫੌਜੀਆਂ ਲਈ ਬਜ਼ੁਰਗ ਆਸ਼ਰਮ (ਸੋਲਜਰਜ਼ ਹੋਮ) ਵਿਚ ਤਕਰੀਬਨ 70 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ਅਤੇ ਮਾਮਲਾ ਸ਼ੱਕ ਦੇ ਘੇਰੇ ਵਿਚ ਹੈ। ਸੂਬਾ ਅਤੇ ਸੰਘੀ ਅਧਿਕਾਰੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਕੇਂਦਰ ਵਿਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਕਿ ਇੰਨੇ ਲੋਕਾਂ ਦੀ ਮੌਤ ਹੋ ਗਈ।
ਹੋਲੀਓਕ ਸੋਲਜਰਜ਼ ਹੋਮ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫੈਡਰਲ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਕਿ ਕੀ ਇੱਥੇ ਰਹਿਣ ਵਾਲੇ ਲੋਕਾਂ ਨੂੰ ਸਹੀ ਇਲਾਜ ਦਿੱਤਾ ਗਿਆ ਜਾਂ ਨਹੀਂ ਜਦੋਂ ਕਿ ਸੂਬੇ ਦੇ ਵਕੀਲ ਇਸ ਸੰਬੰਧ ਵਿਚ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ। 

ਐਡਵਰਡ ਲੈਪੋਇੰਟੇ ਨੇ ਕਿਹਾ, "ਇਹ ਬਹੁਤ ਬੁਰਾ ਹੈ।" ਲੈਪੋਇੰਟੋ ਦਾ ਸਹੁਰਾ ਵੀ ਇੱਥੇ ਰਹਿੰਦਾ ਸੀ ਅਤੇ ਉਹ ਵਾਇਰਸ ਨਾਲ ਪੀੜਤ ਸਨ, ਹਾਲਾਂਕਿ ਉਨ੍ਹਾਂ ਵਿਚ ਵਾਇਰਸ ਕਾਫੀ ਹਲਕਾ ਸੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ 67 ਰਿਟਾਇਰਡ ਫੌਜੀ ਜੋ ਸੰਕਰਮਿਤ ਪਾਏ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਇਸ ਦੇ ਇਲਾਵਾ ਇੱਥੇ ਰਹਿਣ ਵਾਲੇ 83 ਲੋਕ ਅਤੇ 81 ਕਰਮਚਾਰੀ ਵੀ ਸੰਕਰਮਿਤ ਹਨ। ਇਸ ਸਦਨ ਦੇ ਸੁਪਰਡੈਂਟ ਨੇ ਆਪਣੀਆਂ ਕੋਸ਼ਿਸ਼ਾਂ ਦਾ ਬਚਾਅ ਕਰਦਿਆਂ ਸੂਬਾ ਅਧਿਕਾਰੀਆਂ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇੱਥੇ ਦੀ ਖਰਾਬ ਸਥਿਤੀ ਦੀ ਜਾਣਕਾਰੀ ਨਹੀਂ ਸੀ। ਸੁਪਰਡੈਂਟ ਬੈਨਥ ਵਾਲਜ਼ ਨੂੰ ਪ੍ਰਸ਼ਾਸਕੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।


Lalita Mam

Content Editor

Related News