ਪਾਰਟੀ ''ਚ ਸ਼ੇਅਰ ਕੀਤੀ ਸਿਗਰੇਟ-ਸ਼ਰਾਬ, ਇਨਫੈਕਟਡ ਹੋ ਗਏ 11 ਦੋਸਤ

03/14/2020 3:27:16 PM

ਬੈਂਕਾਕ- ਕੋਰੋਨਾਵਾਇਰਸ ਦਾ ਕਹਿਰ ਦੁਨੀਆਭਰ ਵਿਚ ਜਾਰੀ ਹੈ। ਇਸ ਦੇ ਲਈ ਮਾਹਰਾਂ ਵਲੋਂ ਲਗਾਤਾਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਪਰ ਇਸ ਦੇ ਉਲਟ ਥਾਈਲੈਂਡ ਵਿਚ ਕੁਝ ਲੋਕ ਇਹਨਾਂ ਹਦਾਇਤਾਂ ਨੂੰ ਨਹੀਂ ਮੰਨ ਰਹੇ।

PunjabKesari

ਥਾਈਲੈਂਡ ਦੇ ਬੈਂਕਾਕ ਵਿਚ ਸਿਗਰੇਟ-ਸ਼ਰਾਬ ਦੀ ਪਾਰਟੀ ਕਰਨ ਵਾਲੇ 11 ਦੋਸਤ ਵਾਇਰਸ ਨਾਲ ਇਨਫੈਕਟਡ ਹੋ ਗਏ ਹਨ। ਬੈਂਕਾਕ ਪੋਸਟ ਮੁਤਾਬਕ ਜਨਤਕ ਸਿਹਤ ਮੰਤਰਾਲਾ ਨੇ ਕਿਹਾ ਕਿ ਸਾਰੇ ਦੋਸਤ ਥਾਈਲੈਂਡ ਦੇ ਹੀ ਨਾਗਰਿਕ ਹਨ। ਇਹਨਾਂ ਸਾਰਿਆਂ ਦੀ ਉਮਰ 25 ਤੋਂ 38 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਥਾਈਲੈਂਡ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 75 ਹੋ ਗਈ ਹੈ।

PunjabKesari

ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ 15 ਲੋਕਾਂ ਦੇ ਸਮੂਹ ਨੇ ਇਕੱਠਿਆਂ ਪਾਰਟੀ ਕੀਤੀ ਸੀ, ਜਿਹਨਾਂ ਵਿਚੋਂ ਚਾਰ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਮੂਹ ਦੇ ਕੁਝ ਲੋਕਾਂ ਨੇ ਹਾਂਗ ਕਾਂਗ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ 21 ਫਰਵਰੀ ਨੂੰ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ 25 ਫਰਵਰੀ ਨੂੰ ਲੋਕਾਂ ਨੂੰ ਬੁਖਾਰ, ਸਿਰਦਰਦ ਤੇ ਖੰਘ ਦੀ ਤਕਲੀਫ ਹੋਣ ਲੱਗੀ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਇਹ ਲੋਕ ਆਪਣੇ ਦੋਸਤਾਂ ਦੇ ਨਾਲ ਦੋ ਵਾਰ 27 ਤੇ 29 ਫਰਵਰੀ ਨੂੰ ਪਾਰਟੀ ਵਿਚ ਸ਼ਾਮਲ ਹੋਏ। ਇਹਨਾਂ ਲੋਕਾਂ ਨੇ ਸ਼ਰਾਬ ਦਾ ਗਲਾਸ ਤੇ ਸਿਗਰੇਟ ਸ਼ੇਅਰ ਕੀਤਾ। 4 ਮਾਰਚ ਨੂੰ ਇਹ ਲੋਕ ਜਾਂਚ ਲਈ ਹਸਪਤਾਲ ਪਹੁੰਚੇ।

PunjabKesari

ਸਿਹਤ ਮੰਤਰਾਲਾ ਦੇ ਸਥਾਈ ਸਕੱਤਰ ਸੁਖੁਮ ਕੰਚਾਨਾਪਿਮਈ ਨੇ ਕਿਹਾ ਕਿ ਖਤਰੇ ਵਾਲੇ ਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਡ੍ਰਿੰਕਸ, ਸਿਗਰੇਟ ਸ਼ੇਅਰ ਕਰਨਾ ਤੇ ਸੋਸ਼ਲ ਐਕਟੀਵਿਟੀ ਤੋਂ ਦੂਰ ਨਾ ਰਹਿਣਾ ਬਹੁਤ ਗਲਤ ਵਿਵਹਾਰ ਹੈ।


Baljit Singh

Content Editor

Related News