ਕ੍ਰਿਕਟ ਦੇਖਣ, ਸਕੂਲ ਜਾਣ ਅਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਲਈ ਇਸਤੇਮਾਲ ਹੋਵੇਗਾ ਕੋਰੋਨਾ ਪਾਸਪੋਰਟ
Friday, Apr 16, 2021 - 12:38 PM (IST)
ਇੰਟਰਨੈਸ਼ਨਲ ਡੈਸਕ: ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ’ਤੇ ਜਾਣਾ ਹੋਵੇ ਜਾਂ ਫਿਰ ਕ੍ਰਿਕਟ ਅਤੇ ਫੁੱਟਬਾਲ ਮੈਚ ਦੇਖਣਾ ਹੋਵੇ, ਸਕੂਲ ਜਾਣਾ ਹੋਵੇ, ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸਭ ਕੰਮਾਂ ਲਈ ‘ਕੋਰੋਨਾ ਪਾਸਪੋਰਟ’ ਆਪਣੇ ਕੋਲ ਰੱਖਣ ਦਾ ਨਿਯਮ ਲਾਗੂ ਹੋ ਸਕਦਾ ਹੈ। ਅਮਰੀਕਾ ਵਿਚ ਇਸ ਦੀ ਸ਼ੁਰੂਆਤੀ ਹੁੰਦੀ ਨਜ਼ਰ ਆ ਰਹੀ ਹੈ। ਖ਼ਬਰ ਮੁਤਾਬਕ ਇਹ ਕੋਰੋਨਾ ਪਾਸਪੋਰਟ ਦਰਅਸਲ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ ਜਾਂ ਫਿਰ ਕੋਰੋਨਾ ਨੈਗੇਟਿਵ ਦੀ ਜਾਂਚ ਰਿਪੋਰਟ ਹੋ ਸਕਦੇ ਹਨ। ਮਾਹਰਾਂ ਮੁਤਾਬਕ ਦੁਨੀਆ ਭਰ ਵਿਚ ਇਸ ਤਰ੍ਹਾਂ ਦੇ ਕੋਰੋਨਾ ਸਰਟੀਫਿਕੇਟ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਅਮਰੀਕਾ ਵਿਚ ਕਈ ਮੰਤਰੀਆਂ ਨੇ ਇਸ ਦੀ ਵਕਾਲਤ ਕੀਤੀ ਹੈ।
ਇਹ ਵੀ ਪੜ੍ਹੋ : UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ
ਅਮਰੀਕੀ ਮੰਤਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਵਪਾਰ, ਕਾਰੋਬਾਰੀ ਅਦਾਰੇ ਅਤੇ ਸਕੂਲ ਫਿਰ ਤੋਂ ਸ਼ੁਰੂ ਕਰਨ ਵਿਚ ਕਾਫ਼ੀ ਵੱਡੀ ਮਦਦ ਮਿਲੇਗੀ। ਇਸ ਨਾਲ ਸਕੂਲ ਵਿਚ ਵਿਦਿਆਰਥੀ ਫਿਰ ਤੋਂ ਜਾ ਸਕਣਗੇ ਅਤੇ ਸ਼ਾਪਿੰਗ ਸਟੋਰ ’ਤੇ ਗ੍ਰਾਹਕ ਵੀ ਪਰਤਣਗੇ। ਨਾਲ ਹੀ ਇਹ ਕੋਰੋਨਾ ਫੈਲਣ ਤੋਂ ਰੋਕਣ ਵਿਚ ਵੀ ਮਦਦਗਾਰ ਹੋਵੇਗਾ। ਦੱਸ ਦੇਈਏ ਕਿ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਯਾਤਰੀਆਂ ’ਤੇ ਰੋਕ ਲਗਾਈ ਹੈ। ਕੋਰੋਨਾ ਪਾਸਪੋਰਟ ਹੋਣ ’ਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਦੀ ਇਜਾਜ਼ਤ ਮਿਲ ਸਕਦੀ ਹੈ। ਜਿੱਥੇ ਅਮਰੀਕਾ ਦੇ ਕਈ ਮੰਤਰੀ ਇਸ ਦੇ ਪੱਖ ਵਿਚ ਹਨ, ਉਥੇ ਹੀ ਦੂਜੇ ਪਾਸੇ ਵਿਰੋਧੀਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ
ਅਮਰੀਕਾ ਵਿਚ ਰਿਪਬਲੀਕਨ ਗਵਰਨਰਾਂ ਦੇ ਅਧੀਨ ਆਉਣ ਵਾਲੇ ਕੁੱਝ ਸੂਬਿਆਂ ਵਿਚ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਨੇ ਕੋਰੋਨਾ ਟੀਕਾ ਲਗਾਇਆ ਹੈ ਜਾਂ ਨਹੀਂ ਉਨ੍ਹਾਂ ਤੋਂ ਇਸ ਦਾ ਸਬੂਤ ਮੰਗਣਾ ਅਪਰਾਧ ਹੈ ਅਤੇ ਇਸ ਨੂੰ ਨਿਜਤਾ ਅਤੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ...ਜਦੋਂ ਵੀਡੀਓ ਕਾਨਫਰੰਸ ਦੌਰਾਨ ਬਿਨਾਂ ਕੱਪੜਿਆਂ ਦੇ ਸਾਹਮਣੇ ਆਇਆ ਕੈਨੇਡਾ ਦਾ ਸੰਸਦ ਮੈਂਬਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।