ਆਸਟ੍ਰੇਲੀਆ ''ਚ ''ਓਮੀਕਰੋਨ'' ਦੀ ਦਹਿਸ਼ਤ, PM ਮੌਰੀਸਨ ਨੇ ਬੁਲਾਈ ਐਮਰਜੈਂਸੀ ਮੀਟਿੰਗ
Wednesday, Dec 29, 2021 - 10:54 AM (IST)
ਸਿਡਨੀ (ਭਾਸ਼ਾ)- ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਕਾਰਨ ਦੇਸ਼ ਵਿਚ ਸੰਕਰਮਣ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ, ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਹੈ। ਸਿਡਨੀ ਅਤੇ ਨਿਊ ਸਾਊਥ ਵੇਲਜ਼ ਦੇ ਨੇੜਲੇ ਖੇਤਰਾਂ ਵਿੱਚ 11,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ 6,000 ਵੱਧ ਹਨ। ਇਸ ਦੇ ਨਾਲ ਹੀ ਵਿਕਟੋਰੀਆ ਵਿੱਚ ਰਿਕਾਰਡ 3,700 ਨਵੇਂ ਕੇਸ ਵੀ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਪਹਿਲਾਂ ਦੇ ਕੇਸਾਂ ਨਾਲੋਂ ਇੱਕ ਹਜ਼ਾਰ ਵੱਧ ਹਨ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਸਰਕਾਰ ਹੁਣ ਵੀਰਵਾਰ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਬੈਠਕ ਕਰੇਗੀ। ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ-ਜਿਵੇਂ ਓਮੀਕਰੋਨ ਫੈਲਦਾ ਹੈ, ਸਾਡੇ 'ਤੇ ਦਬਾਅ ਵੱਧਦਾ ਰਹੇਗਾ। ਰਾਜ ਅਤੇ ਖੇਤਰ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਉਮੀਦ ਹੈ ਕਿ ਮੀਟਿੰਗ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਸੰਕਰਮਿਤ ਲੋਕਾਂ ਦੇ ਨਜ਼ਦੀਕੀ ਸੰਪਰਕਾਂ ਨੂੰ ਕਿਵੇਂ ਦਾ ਮੰਨਿਆ ਜਾਣਾ ਚਾਹੀਦਾ ਹੈ ਅਤੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਣ ਦੀ ਜਾਂਚ ਕਿਵੇਂ ਕੀਤੀ ਜਾਵੇ।ਉੱਧਰ ਦੂਜੇ ਰਾਜਾਂ ਵਿੱਚ ਵੀ ਮਾਮਲੇ ਲਗਾਤਾਰ ਵੱਧ ਰਹੇ ਹਨ। ਕੁਈਨਜ਼ਲੈਂਡ ਵਿੱਚ 1,500 ਤੋਂ ਵੱਧ, ਦੱਖਣੀ ਆਸਟ੍ਰੇਲੀਆ ਵਿੱਚ 1,400, ਰਾਜਧਾਨੀ ਖੇਤਰ ਵਿੱਚ 138 ਅਤੇ ਤਸਮਾਨੀਆ ਵਿੱਚ 55 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਰੋਜ਼ਾਨਾ ਕੋਰੋਨਾ ਮਾਮਲਿਆਂ ਦੇ ਵਾਧੇ ਵਿਚਕਾਰ ਛੇ ਮਹੀਨੇ ਦਾ ਬੱਚਾ ਹੋਇਆ ਪਾਜ਼ੇਟਿਵ
ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਲਗਭਗ 80 ਫੀਸਦੀ ਮਰੀਜ਼ 'ਓਮੀਕਰੋਨ' ਨਾਲ ਸੰਕਰਮਿਤ ਹਨ। ਇਸ ਦੌਰਾਨ ਦੱਖਣੀ ਆਸਟ੍ਰੇਲੀਆ ਨੇ ਘੋਸ਼ਣਾ ਕੀਤੀ ਕਿ ਉਹ ਫਰੰਟਲਾਈਨ ਹੈਲਥ ਕੇਅਰ ਵਰਕਰਾਂ ਲਈ 'ਬੂਸਟਰ' ਡੋਜ਼ ਲੈਣਾ ਲਾਜ਼ਮੀ ਕਰ ਦੇਵੇਗਾ। ਰਾਜ ਦੇ ਮੁਖੀ ਸਟੀਵਨ ਮਾਰਸ਼ਲ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਹੁਣ ਅੰਤਰਰਾਜੀ ਯਾਤਰਾ ਲਈ 'ਸਕ੍ਰੀਨਿੰਗ ਟੈਸਟ' ਨਹੀਂ ਕਰਵਾਏਗਾ ਕਿਉਂਕਿ ਉਹਨਾਂ ਕੋਲ ਜ਼ਿਆਦਾ ਸਹੂਲਤਾਂ ਨਹੀਂ ਹਨ। ਮਾਰਸ਼ਲ ਨੇ ਕਿਹਾ ਕਿ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਤਿੰਨ ਚੌਥਾਈ ਤੋਂ ਵੱਧ ਆਸਟ੍ਰੇਲੀਅਨਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਅਜਿਹੇ 'ਚ ਇਹ ਨਵਾਂ ਰੂਪ ਕਿੰਨਾ ਘਾਤਕ ਸਾਬਤ ਹੋਵੇਗਾ, ਕਿਹਾ ਨਹੀਂ ਜਾ ਸਕਦਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।