ਡਬਲਯੂ.ਐੱਚ.ਓ.: ਪਿਛਲੇ 6 ਹਫਤਿਆਂ ''ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ

Monday, Jul 27, 2020 - 07:15 PM (IST)

ਡਬਲਯੂ.ਐੱਚ.ਓ.: ਪਿਛਲੇ 6 ਹਫਤਿਆਂ ''ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ

ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਲਗਾਤਾਰ ਵਧ ਰਹੀ ਹੈ ਤੇ ਪਿਛਲੇ 6 ਹਫਤਿਆਂ ਵਿਚ ਇਨਫੈਕਟਿਡਾਂ ਦੀ ਗਿਣਤੀ ਦੁੱਗਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬ੍ਰੇਯਸਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਲੋਂ ਦੁਨੀਆ ਵਿਚ ਕੋਵਿਡ-19 ਦੇ 1.6 ਕਰੋੜ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 6,40,000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਟੇਡ੍ਰੋਸ ਵੀਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਐਮਰਜੰਸੀ ਮੀਟਿੰਗ ਦੀ ਬੈਠਕ ਬੁਲਾਉਣਗੇ। 

ਜਨਵਰੀ ਵਿਚ ਕੋਰੋਨਾ ਵਾਇਰਸ ਨੂੰ ਗਲੋਬਲ ਚਿੰਤਾਵਾਂ ਵਾਲੀ ਜਨਤਕ ਸਿਹਤ ਐਮਰਜੰਸੀ ਐਲਾਨ ਕਰਨ ਤੋਂ 6 ਮਹੀਨੇ ਬਾਅਦ ਬੈਠਕ ਬੁਲਾਉਣਾ ਇਕ ਪ੍ਰਕਿਰਿਆਗਤ ਲੋੜ ਹੈ। ਕਮੇਟੀ ਇਸ ਮਹਾਮਾਰੀ 'ਤੇ ਉਨ੍ਹਾਂ ਨੂੰ ਸਲਾਹ ਦੇਵੇਗੀ। ਉਨ੍ਹਾਂ ਸੋਮਵਾਰ ਨੂੰ ਜਿਨੇਵਾ ਸਥਿਤ ਵਿਸ਼ਵ ਸਿਹਤ ਸੰਗਠਨ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਕੋਵਿਡ-19 ਨੇ ਦੁਨੀਆ ਨੂੰ ਬਦਲ ਦਿੱਤਾ ਹੈ। ਟੇਡ੍ਰੋਸ ਨੇ ਕਿਹਾ ਕਿ ਇਸ ਨੇ ਲੋਕਾਂ, ਭਾਈਚਾਰਿਆਂ ਤੇ ਦੇਸ਼ਾਂ ਨੂੰ ਇਕੱਠੇ ਲਿਆਂਦਾ ਹੈ ਤੇ ਉਨ੍ਹਾਂ ਨੂੰ ਵੱਖਰਾ ਵੀ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੁਝ ਦੇਸ਼ਾਂ ਵਿਚ ਸਿਆਸੀ ਅਗਵਾਈ, ਸਿੱਖਿਆ, ਉੱਚ ਜਾਂਚ ਦਰ, ਸਵੱਛਤਾ ਤੇ ਸਮਾਜਿਕ ਦੂਰੀ ਜਿਹੇ ਕਾਰਕ ਅਸਰਦਾਰ ਸਾਬਿਤ ਹੋਏ ਹਨ। ਟੇਡ੍ਰੋਸ ਨੇ ਕਿਹਾ ਕਿ ਅਸੀਂ ਮਹਾਮਾਰੀ ਦੇ ਬੰਧਕ ਨਹੀਂ ਹਾਂ ਤੇ ਸਾਡੇ ਵਿਚੋਂ ਹਰੇਕ ਵਿਅਕਤੀ ਬਦਲਾਅ ਲਿਆ ਸਕਦਾ ਹੈ। 


author

Baljit Singh

Content Editor

Related News