ਕੈਨੇਡਾ ''ਚ 1 ਲੱਖ ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ, ਕਿਊਬਿਕ ਸਭ ਤੋਂ ਵੱਧ ਪ੍ਰਭਾਵਿਤ ਸੂਬਾ

06/26/2020 4:26:33 PM

ਓਟਾਵਾ- ਕੋਰੋਨਾ ਵਾਇਰਸ ਦਾ ਕਹਿਰ ਸਾਰੀ ਦੁਨੀਆ ਵਿਚ ਅਜੇ ਵੀ ਜਾਰੀ ਹੈ ਤੇ ਕਈ ਦੇਸ਼ ਇਸ ਦੇ ਇਲਾਜ ਲਈ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੇ ਵਿਚ ਜਦ ਤਕ ਕੋਰੋਨਾ ਦਾ ਕੋਈ ਪੱਕਾ ਇਲਾਜ ਸਾਹਮਣੇ ਨਹੀਂ ਆ ਜਾਂਦਾ ਤਦ ਤਕ ਲੋਕਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। 

ਕੈਨੇਡਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 1,02,622 ਹੋ ਗਈ ਹੈ। ਇਨ੍ਹਾਂ ਵਿਚੋਂ ਕਿਰਿਆਸ਼ੀਲ ਮਾਮਲੇ 28,693 ਹਨ। ਕੈਨੇਡਾ ਵਿਚ ਹੁਣ ਤੱਕ 8,504 ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਦੇਸ਼ ਵਿਚ 65,425 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 
ਕੈਨੇਡਾ ਦਾ ਸੂਬਾ ਕਿਊਬਿਕ ਕੋਰੋਨਾ ਵਾਇਰਸ ਕਾਰਨ ਵਧੇਰੇ ਪ੍ਰਭਾਵਿਤ ਹੋਇਆ, ਇਥੇ 55,079 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ ਓਂਟਾਰੀਓ ਵਿਚ 32,205 ਲੋਕ ਕੋਰੋਨਾ ਦੀ ਲਪੇਟ ਵਿਚ ਆਏ ।
ਕੈਨੇਡਾ ਨੇ ਹੌਲੀ-ਹੌਲੀ ਕਈ ਖੇਤਰਾਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ । ਅਜੇ ਵੀ ਕੋਰੋਨਾ ਵਾਇਰਸ ਖਤਮ ਨਹੀਂ ਹੋਇਆ। ਹਾਲਾਂਕਿ ਇਸ ਦੀ ਰਫਤਾਰ ਘੱਟ ਗਈ ਹੈ ਪਰ ਇਹ ਖਤਮ ਨਹੀਂ ਹੋਇਆ, ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। 
 


Lalita Mam

Content Editor

Related News