ਕੈਨੇਡਾ 'ਚ 'ਸਾਰਸ' ਤੋਂ ਵੱਧ ਮੌਤਾਂ, 4700 ਕੋਰੋਨਾ ਮਰੀਜ਼, ਜਾਣੋ ਕਿਉਂ ਹੈ ਵੱਡੀ ਚਿੰਤਾ

03/28/2020 11:38:20 PM

ਓਟਾਵਾ : ਚੀਨ ਨੇ ਵੁਹਾਨ ਸ਼ਹਿਰ ਵਿਚ ਸ਼ਨੀਵਾਰ ਤੋਂ ਪਾਬੰਦੀ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਪਿਛਲੇ ਸਾਲ ਦਸੰਬਰ ਵਿਚ ਨਾਵਲ ਕੋਰੋਨਾ ਵਾਇਰਸ ਦਾ ਪ੍ਰਕੋਪ ਸਭ ਤੋਂ ਪਹਿਲਾਂ ਉੱਭਰਿਆ ਸੀ। ਉੱਥੇ ਹੀ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 6 ਲੱਖ ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਹੁਣ ਕੈਨੇਡਾ ਵੀ ਇਸ ਦਾ ਤੇਜ਼ੀ ਨਾਲ ਸ਼ਿਕਾਰ ਬਣਦਾ ਜਾ ਰਿਹਾ ਹੈ।

PunjabKesari

ਸ਼ਨੀਵਾਰ ਤੱਕ ਕੈਨੇਡਾ ਵਿਚ ਕੁੱਲ ਮਾਮਲੇ 4,757 ਹੋ ਗਏ ਹਨ, ਜਿਨ੍ਹਾਂ ਵਿਚੋਂ 4,743 ਕਨਫਰਮਡ ਹਨ ਅਤੇ 55 ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਵਿਚ ਮੌਤਾਂ ਦੀ ਗਿਣਤੀ ਹੁਣ ਸਾਲ 2003 ਵਿਚ ਸਾਰਸ ਕਾਰਨ ਹੋਈਆਂ ਮੌਤਾਂ ਨੂੰ ਪਾਰ ਕਰ ਗਈ ਹੈ। 

PunjabKesari

ਕਿਉਂ ਹੈ ਕੈਨੇਡਾ ਲਈ ਚਿੰਤਾ-
ਵੱਡੀ ਗੱਲ ਇਹ ਹੈ ਕਿ ਸਾਰਸ ਮਹਾਂਮਾਰੀ ਦੌਰਾਨ ਕੈਨੇਡਾ ਵਿਚ 6 ਮਹੀਨਿਆਂ ਦੌਰਾਨ 44 ਲੋਕ ਮਰੇ ਸਨ, ਜਦੋਂ ਕਿ ਹੁਣ ਸਿਰਫ ਛੋਟੇ ਜਿਹੇ ਸਮੇਂ ਵਿਚ 50 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਮਰ ਚੁੱਕੇ ਹਨ। ਕੈਨੇਡਾ ਵਿਚ ਕੋਵਿਡ-19 ਦਾ ਪਹਿਲਾ ਮਾਮਲਾ ਤਕਰੀਬਨ ਦੋ ਮਹੀਨੇ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਤੋਂ ਵਾਪਸ ਪਰਤੇ ਇਕ ਵਿਅਕਤੀ ਵਿਚ ਪਾਇਆ ਗਿਆ ਸੀ। ਕੈਨੇਡਾ ਵਿਚ ਸਾਰਸ ਮਹਾਂਮਾਰੀ ਦੌਰਾਨ ਸੰਭਾਵਿਤ ਅਤੇ ਕਨਫਰਮਡ ਕੁੱਲ 438 ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿਚੋਂ ਬਹੁਤੇ ਟੋਰਾਂਟੋ ਤੇ ਓਂਟਾਰੀਓ ਵਿਚ ਸਨ। ਉੱਥੇ ਹੀ, ਇਸ ਦੇ ਮੁਕਾਬਲੇ ਕੋਵਿਡ-19 ਦੇ ਮਾਮਲੇ 4,700 ਤੋਂ ਵੱਧ ਹੋ ਗਏ ਹਨ, ਜੋ ਕਿ ਕੈਨੇਡਾ ਦੇ ਸਾਰਸ ਮਾਮਲਿਆਂ ਨਾਲੋਂ ਤਕਰੀਬਨ 11 ਗੁਣਾ ਤੋਂ ਵੱਧ ਹਨ।

PunjabKesari

ਕਿਊਬਕ 'ਚ ਸਭ ਤੋਂ ਵੱਧ ਮਰੀਜ਼
ਕੈਨੇਡਾ ਵਿਚ ਹੁਣ ਸਭ ਤੋਂ ਵੱਧ 2,021 ਮਾਮਲੇ ਕਿਊਬਕ ਵਿਚ ਹਨ। ਇਸ ਤੋਂ ਬਾਅਦ ਓਂਟਾਰੀਓ ਵਿਚ 993, ਬਿ੍ਰਟਿਸ਼ ਕੋਲੰਬੀਆ (ਬੀ. ਸੀ.) ਵਿਚ 792 ਅਤੇ ਅਲਬਰਟਾ ਵਿਚ 542 ਹੋ ਗਏ ਹਨ। ਉੱਥੇ ਹੀ, ਮੌਤਾਂ ਦੀ ਗੱਲ ਕਰੀਏ ਤਾਂ 18 ਮੌਤਾਂ ਓਂਟਾਰੀਓ ਵਿਚ, 18 ਹੀ ਕਿਊਬਕ ਵਿਚ ਹੋਈਆਂ ਹਨ। ਇਸ ਤੋਂ ਇਲਾਵਾ 16 ਬੀ. ਸੀ. ਵਿਚ, 2 ਅਲਬਰਟਾ ਅਤੇ 1 ਮੌਤ ਮੈਨੀਟੋਬਾ ਵਿਚ ਹੋਈ ਹੈ।

PunjabKesari


Sanjeev

Content Editor

Related News