ਉਡਾਣਾਂ ਬੰਦ ਹੋਣ ਕਾਰਨ 12,000 ਨੌਕਰੀਆਂ ਵਿਚ ਕਟੌਤੀ ਕਰ ਸਕਦੈ ਬ੍ਰਿਟਿਸ਼ ਏਅਰਵੇਜ਼

Wednesday, Apr 29, 2020 - 11:56 AM (IST)

ਉਡਾਣਾਂ ਬੰਦ ਹੋਣ ਕਾਰਨ 12,000 ਨੌਕਰੀਆਂ ਵਿਚ ਕਟੌਤੀ ਕਰ ਸਕਦੈ ਬ੍ਰਿਟਿਸ਼ ਏਅਰਵੇਜ਼

ਲੰਡਨ- ਕੋਰੋਨਾ ਸੰਕਟ ਵਿਚਕਾਰ ਉਡਾਣਾਂ ਰੱਦ ਹੋਣ ਤੋਂ ਪਰੇਸ਼ਾਨ ਬ੍ਰਿਟਿਸ਼ ਏਅਰਵੇਜ਼ ਨੂੰ ਆਪਣੇ ਕਰਮਚਾਰੀਆਂ ਵਿਚ ਇਕ ਚੌਥਾਈ ਤੋਂ ਵੱਧ ਦੀ ਕਟੌਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਬ੍ਰਿਟਿਸ਼ ਏਅਰਵੇਜ਼ ਦੀ ਪੇਰੈਂਟ ਕੰਪਨੀ ਆਈ. ਏ. ਜੀ. ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬ੍ਰਿਟਸ਼ ਏਅਰਵੇਜ਼ ਇਕ ਪੁਨਰਗਠਨ ਪ੍ਰੋਗਰਾਮ ਬਾਰੇ ਲੇਬਰ ਸੰਘਾਂ ਨੂੰ ਸੂਚਿਤ ਕਰ ਰਿਹਾ ਹੈ ਜੋ ਵਧੇਰੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ ਅਤੇ ਜਿਸ ਨਾਲ ਤਕਰੀਬਨ 12,000 ਤੋਂ ਜ਼ਿਆਦਾ ਨੌਕਰੀਆਂ ਜਾ ਸਕਦੀਆਂ ਹਨ।

PunjabKesari

ਆਈ. ਏ. ਜੀ. ਵਿਚ ਸਪੈਨਿਸ਼ ਏਅਰਲਾਈਨਜ਼ ਲਬੇਰੀਆ ਵੀ ਸ਼ਾਮਲ ਹੈ, ਉਸ ਨੇ ਕਿਹਾ ਕਿ ਇਸ ਦੀ ਪਹਿਲੀ ਤਿਮਾਹੀ ਦੇ ਰੈਵੇਨਿਊ ਵਿਚ 4.6 ਅਰਬ ਯੂਰੋ (5 ਅਰਬ ਡਾਲਰ) ਤੋਂ 13 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਨਾਲ ਉਨ੍ਹਾਂ ਨੂੰ 535 ਕਰੋੜ ਯੂਰੋ ਦਾ ਘਾਟਾ ਹੋਇਆ। ਏਅਰਲਾਈਨਜ਼ ਸਮੂਹ ਨੇ ਚਿਤਾਵਨੀ ਦਿੱਤੀ ਕਿ ਦੂਜੀ ਤਿਮਾਹੀ ਵਿਚ ਨੁਕਸਾਨ ਕਾਫੀ ਖਰਾਬ ਹੋਵੇਗਾ ਤੇ ਉਮੀਦ ਕੀਤੀ ਜਾਂਦੀ ਹੈ ਕਿ 2019 ਵਿਚ ਯਾਤਰੀਆਂ ਦੀ ਮੰਗ ਨੂੰ ਭਰਨ ਵਿਚ ਕਈ ਸਾਲ ਲੱਗਣਗੇ। 

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਜਾਨੀ ਨੁਕਸਾਨ ਬਹੁਤ ਹੋਇਆ ਹੈ ਤੇ ਇਸ ਦੇ ਨਾਲ ਹੀ ਅਰਥ ਵਿਵਸਥਾ ਨੂੰ ਵੀ ਧੱਕਾ ਲੱਗਾ ਹੈ। ਕੋਰੋਨਾ ਕਾਰਨ ਦੁਨੀਆ ਭਰ ਦੇ ਹਵਾਈ ਅੱਡੇ ਸੁੰਨੇ ਪਏ ਹਨ। ਪੱਛਮੀ ਦੇਸ਼ਾਂ ਵਿਚ ਇਸ ਦੀ ਮਾਰ ਵਧੇਰੇ ਦੇਖੀ ਗਈ ਹੈ। ਹਮੇਸ਼ਾ ਭੀੜ ਨਾਲ ਭਰੇ ਰਹਿਣ ਵਾਲੇ ਹਵਾਈ ਅੱਡੇ ਖਾਲੀ ਹਨ। 


author

Sanjeev

Content Editor

Related News