ਸਿਡਨੀ ਬੀਚ 'ਤੇ ਮੌਜ-ਮਸਤੀ ਪਈ ਭਾਰੀ, ਕਈ ਲੋਕਾਂ ਨੂੰ ਲੈ ਬੈਠਾ ਕੋਰੋਨਾ

Sunday, Mar 22, 2020 - 12:45 PM (IST)

ਸਿਡਨੀ ਬੀਚ 'ਤੇ ਮੌਜ-ਮਸਤੀ ਪਈ ਭਾਰੀ, ਕਈ ਲੋਕਾਂ ਨੂੰ ਲੈ ਬੈਠਾ ਕੋਰੋਨਾ

ਸਿਡਨੀ- ਭੀੜ-ਭਾੜ ਵਿਚ ਇਹ ਸੋਚ ਕੇ ਨਿਕਲ ਰਹੇ ਹੋ ਕਿ ਤੁਸੀਂ ਠੀਕ ਹੋ ਤੇ ਸਾਹਮਣੇ ਵਾਲਾ ਵੀ ਠੀਕ ਨਜ਼ਰ ਆ ਰਿਹਾ ਹੈ, ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਵਾਇਰਸ ਨਾਲ ਜੁੜੇ ਨਵੇਂ 97 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਸੂਬੇ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 533 ਹੋ ਗਈ ਹੈ। ਨਵੇਂ ਮਾਮਲੇ ਸਿਡਨੀ ਦੇ ਬੁੰਦੀ ਬੀਚ 'ਤੇ ਘੁੰਮਣ ਵਾਲੇ ਲੋਕਾਂ ਨਾਲ ਜੁੜੇ ਹਨ। ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਇਹ ਲੋਕ ਵੱਡੀ ਭੀੜ ਵਿਚ ਇਕੱਠੇ ਹੋ ਕੇ ਮੌਜ-ਮਸਤੀ ਕਰਨ ਗਏ ਸਨ। 

ਇੱਥੇ ਦੋ ਪਾਰਟੀਆਂ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ ਕਈਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਤੇ ਇਸ ਮਗਰੋਂ ਹੋਰਾਂ ਨੂੰ ਵੀ ਚੈੱਕ ਅਪ ਕਰਵਾਉਣ ਲਈ ਕਿਹਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ 15 ਮਾਰਚ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤਕ ਬੂਗੀ ਵੰਡਰਲੈਂਡ ਪਾਰਟੀ ਵਿਚ ਹਿੱਸਾ ਲਿਆ ਸੀ, ਉਹ ਕੋਰੋਨਾ ਪੀੜਤ ਪਾਏ ਗਏ ਹਨ। ਇਸ ਤੋਂ ਇਲ਼ਾਵਾ 15 ਮਾਰਚ ਦੀ ਅੱਧੀ ਰਾਤ ਤੋਂ 16 ਮਾਰਚ ਤੜਕੇ 4 ਵਜੇ ਤਕ ਕਲੱਬ 77 ਡਾਰਲਿੰਗਹਰਸਟ ਪਾਰਟੀ ਕੀਤੀ ਸੀ, ਉਨ੍ਹਾਂ ਵਿਚੋਂ ਵੀ ਕਈ ਕੋਰੋਨਾ ਪੀੜਤ ਪਾਏ ਗਏ ਹਨ। ਵੱਡੀ ਗਿਣਤੀ ਵਿਚ ਲੋਕ ਸਰਕਾਰ ਵਲੋਂ ਜਾਰੀ ਐਡਵਾਇਜ਼ਰੀ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ, ਜਿਸ ਕਾਰਨ ਨਿਊ ਸਾਊਥ ਵੇਲਜ਼ ਸਰਕਾਰ ਨੇ ਸੂਬੇ ਨੂੰ ਲਾਕਡਾਊਨ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ ►'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ? ►ਕੋਵਿਡ-19: ਜੇਲ੍ਹਾਂ 'ਚ ਮੁਲਾਕਾਤਾਂ ਬੰਦ, ਜ਼ਮਾਨਤਾਂ ਦੇਣ ਦੀ ਕੀਤੀ ਜਾ ਰਹੀ ਚਾਰਾਜੋਈ


author

Lalita Mam

Content Editor

Related News