ਕੋਰੋਨਾ ਵਾਇਰਸ : ਆਸਟ੍ਰੇਲੀਆ ''ਚ 30 ਲੋਕ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

03/02/2020 3:14:46 PM

ਨਿਊ ਸਾਊਥ ਵੇਲਜ਼— ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਦੇਸ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹਾ। ਆਸਟ੍ਰੇਲੀਆ 'ਚ ਹੁਣ ਤਕ 30 ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਬੀਤੇ ਦਿਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਜਾਪਾਨ 'ਚ ਖੜ੍ਹੇ ਕਰੂਜ਼ ਜਹਾਜ਼ 'ਚੋਂ ਲਿਆਂਦਾ ਗਿਆ ਸੀ। ਆਸਟ੍ਰੇਲੀਆ 'ਚ ਕੋਰੋਨਾ ਕਾਰਨ ਇਹ ਪਹਿਲੀ ਮੌਤ ਹੋਈ ਹੈ। ਪੀੜਤਾਂ 'ਚੋਂ 4 ਵਿਅਕਤੀ ਅਜਿਹੇ ਹਨ, ਜੋ ਈਰਾਨ ਤੋਂ ਵਾਪਸ ਆਏ ਹਨ।

ਅੱਜ ਤਸਮਾਨੀਆ ਸੂਬੇ 'ਚ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ ਅਤੇ ਇਹ ਵਿਅਕਤੀ ਵੀ ਈਰਾਨ ਤੋਂ ਪਰਤਿਆ ਹੈ। ਸਰਕਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਜ਼ਰਾ ਵੀ ਸਿਹਤ 'ਚ ਖਰਾਬੀ ਮਹਿਸੂਸ ਹੁੰਦੀ ਹੈ ਤਾਂ ਉਹ ਡਾਕਟਰੀ ਜਾਂਚ ਜ਼ਰੂਰ ਕਰਵਾਉਣ।

ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਵਧ ਮਾਮਲੇ ਵਿਕਟੋਰੀਆ ਅਤੇ ਕੁਈਨਜ਼ਲੈਂਡ 'ਚ ਦੇਖਣ ਨੂੰ ਮਿਲੇ ਹਨ। ਇੱਥੇ 9-9 ਵਿਅਕਤੀ ਕੋਰੋਨਾ ਨਾਲ ਪ੍ਰਭਾਵਿਤ ਹਨ। ਤਸਮਾਨੀਆ ਸੂਬੇ 'ਚ ਅੱਜ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਨਿਊ ਸਾਊਥ ਵੇਲਜ਼ 'ਚ 6 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਆਸਟ੍ਰੇਲੀਆ ਨੇ ਸੁਰੱਖਿਆ ਕਾਰਨਾਂ ਕਰਕੇ ਹੀ ਆਪਣੀਆਂ ਹਵਾਈ ਸੇਵਾਵਾਂ 'ਚ ਬਦਲਾਅ ਕੀਤਾ ਹੈ ਅਤੇ ਚੀਨ ਤੋਂ ਆਉਣ ਵਾਲੇ ਨਾਗਰਿਕਾਂ 'ਤੇ ਰੋਕ ਲਗਾ ਦਿੱਤੀ ਹੈ।


Related News