ਇਨ੍ਹਾਂ ਮੁਲਕਾਂ ''ਚ ਠੀਕ ਹੋਏ ਮਰੀਜ਼ ਫਿਰ ਨਿਕਲੇ ਕੋਰੋਨਾ ਪਾਜ਼ੀਟਿਵ, ਸਤਾਉਣ ਲੱਗਾ ਡਰ

Sunday, Apr 05, 2020 - 02:50 PM (IST)

ਇਨ੍ਹਾਂ ਮੁਲਕਾਂ ''ਚ ਠੀਕ ਹੋਏ ਮਰੀਜ਼ ਫਿਰ ਨਿਕਲੇ ਕੋਰੋਨਾ ਪਾਜ਼ੀਟਿਵ, ਸਤਾਉਣ ਲੱਗਾ ਡਰ

ਬੀਜਿੰਗ- ਏਸ਼ੀਆ ਦੇ ਕੁਝ ਦੇਸ਼ਾਂ ਵਿਚ ਪਿਛਲੇ ਦਿਨਾਂ ਤੋਂ ਚਿੰਤਾਜਨਕ ਖਬਰਾਂ ਸਾਹਮਣੇ ਆਈਆਂ ਹਨ। ਚੀਨ, ਜਾਪਾਨ, ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਠੀਕ ਹੋਏ ਕੁਝ ਮਰੀਜ਼ਾਂ ਵਿਚ ਫਿਰ ਤੋਂ ਵਾਇਰਸ ਦੇ ਲੱਛਣ ਮਿਲੇ ਹਨ।

ਚੀਨ ਦੇ ਇਕ ਸ਼ਹਿਰ ਵਿਚ 38 ਸਿਹਤਮੰਦ ਹੋ ਚੁੱਕੇ ਮਰੀਜ਼ ਇਕ ਵਾਰ ਫਿਰ ਸੰਕ੍ਰਮਿਤ ਹੋਏ ਹਨ। ਜਾਪਾਨ ਵਿਚ ਇਸ ਤਰ੍ਹਾਂ ਦੇ ਦੋ ਤੇ ਦੱਖਣੀ ਕੋਰੀਆ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ, ਦੱਖਣੀ ਕੋਰੀਆ ਦੇ ਸ਼ੇਨਝੇਨ ਸ਼ਹਿਰ ਵਿਚ ਠੀਕ ਹੋ ਚੁੱਕੇ ਕੋਵਿਡ-19 ਦੇ ਮਰੀਜ਼ਾਂ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ 262 ਵਿਚੋਂ 38 ਮਰੀਜ਼ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਫਿਰ ਪਾਜ਼ੀਟਿਵ ਮਿਲੇ। 38 ਦੁਬਾਰਾ ਸੰਕ੍ਰਮਿਤ ਲੋਕਾਂ ਵਿਚੋਂ ਜ਼ਿਆਦਾਤਰ 14 ਸਾਲ ਤੋਂ ਘੱਟ ਉਮਰ ਦੇ ਹਨ। 

ਕੋਵਿਡ-19 ਕੁਝ ਮਹੀਨੇ ਪਹਿਲਾਂ ਹੀ ਉੱਭਰਿਆ ਹੈ, ਇਸ ਕਾਰਨ ਇਸ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਅਜੇ ਡਾਕਟਰਾਂ ਕੋਲ ਵੀ ਨਹੀਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਠੀਕ ਹੋਏ ਲੋਕਾਂ ਦੇ ਫਿਰ ਤੋਂ ਸੰਕ੍ਰਮਿਤ ਹੋਣ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦਾ ਟੈਸਟ ਠੀਕ ਤਰ੍ਹਾਂ ਨਾਲ ਨਾ ਹੋਇਆ ਹੋਵੇ। ਉੱਥੇ ਹੀ, ਟੈਕਸਾਸ ਯੂਨੀਵਰਸਿਟੀ ਦੇ ਇਕ ਵਾਇਰਸ ਵਿਗਿਆਨੀ ਦਾ ਇਹ ਵੀ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਠੀਕ ਹੋਣ ਤੋਂ ਬਾਅਦ ਸਰੀਰ ਵਿਚ ਵਾਇਰਲ ਆਰ. ਐੱਨ. ਏ. ਦਾ ਹਿੱਸਾ ਰਹਿ ਗਿਆ ਹੋਵੇਗਾ। ਉਹ ਇੰਨਾ ਜ਼ਿਆਦਾ ਨਹੀਂ ਹੋਵੇਗਾ ਕਿ ਬੀਮਾਰੀ ਫਿਰ ਤੋਂ ਹੋ ਸਕੇ। ਇਸ ਵਾਇਰਸ ਨੂੰ ਸਮਝਣ ਲਈ ਹੁਣ ਤੱਕ ਇਸ ਦੀ ਰਿਸਰਚ ਹੋ ਰਹੀ ਹੈ। 
ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਵਿਸ਼ਵ ਭਰ ਵਿਚ ਹੁਣ ਤੱਕ 64 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 12 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।ਹੁਣ ਤੱਕ ਇਸ ਵਾਇਰਸ ਦਾ ਕੋਈ ਟੀਕਾ ਨਹੀਂ ਹੈ। ਹਾਲਾਂਕਿ ਟੀਕੇ ਦੇ ਟਰਾਇਲ ਸ਼ੁਰੂ ਹੋ ਚੁੱਕੇ ਹਨ। ਸਤੰਬਰ ਵਿਚ ਜਾਨਸਨ ਐਂਡ ਜਾਨਸਨ ਕੰਪਨੀ ਵੀ ਇਸ ਦਾ ਟਰਾਇਲ ਸ਼ੁਰੂ ਕਰੇਗੀ। 


author

Lalita Mam

Content Editor

Related News