5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

Tuesday, Apr 27, 2021 - 10:12 AM (IST)

5 ਪਾਬੰਦੀਆਂ ਲਗਾ ਕੇ ਕੋਰੋਨਾ ਦੀ ਦੂਸਰੀ ਲਹਿਰ ਤੋਂ ਇੰਝ ਉਭਰਿਆ ਬ੍ਰਿਟੇਨ

ਨਵੀਂ ਦਿੱਲੀ (ਜ. ਬ.)- ਭਾਰਤ ’ਚ ਕੋਰੋਨਾ ਇਨਫੈਕਸ਼ਨ ਦੀ ਦੂਸਰੀ ਲਹਿਰ ਤਬਾਹੀ ਮਚਾ ਰਹੀ ਹੈ ਪਰ ਬ੍ਰਿਟੇਨ ਦੀ ਦੂਸਰੀ ਲਹਿਰ ਵੀ ਬਹੁਤ ਜ਼ਿਆਦਾ ਖਤਰਨਾਕ ਸੀ, ਜਿਸ ਨਾਲ ਬ੍ਰਿਟੇਨ ਤੇਜ਼ੀ ਨਾਲ ਕਾਮਯਾਬ ਹੋ ਕੇ ਨਿਕਲਿਆ। ਅੱਜ ਬ੍ਰਿਟੇਨ ਦੁਨੀਆ ਦੇ ਉਨ੍ਹਾਂ ਕੁਝ ਵੱਡੇ ਦੇਸ਼ਾਂ ’ਚੋਂ ਇਕ ਹੈ ਜਿਥੇ ਤੇਜ਼ੀ ਨਾਲ ਇਨਫੈਕਸ਼ਨ ਘਟਣ ਲੱਗਾ ਹੈ। ਆਓ ਜਾਣਦੇ ਹਾਂ ਕਿ ਆਖਿਰ ਬ੍ਰਿਟੇਨ ਕਿਹੜੇ ਤਰੀਕਿਆਂ ਨੂੰ ਅਪਨਾ ਕੇ ਸਫਲ ਹੋਇਆ।

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਭਾਰਤ ਵਾਂਗ ਨਵੇਂ ਸਟ੍ਰੇਨ ਨੇ ਵਧਾਇਆ ਸੀ ਇਨਫੈਕਸ਼ਨ
ਬ੍ਰਿਟੇਨ ਦੀ ਦੂਸਰੀ ਲਹਿਰ ਦੇ ਪਿੱਛੇ ਦਾ ਕਾਰਨ ਨਵਾਂ ਕੋਰੋਨਾ ਵੈਰੀਅੰਟਬੀ 117 ਸੀ। ਕੋਰੋਨਾ ਵਾਇਰਸ ਦੇ ਜੱਦੀ ਤੱਤਾਂ ’ਚ ਹੋਣ ਵਾਲੀ ਤਬਦੀਲੀ ਨਾਲ ਇਹ ਵੈਰੀਅੰਟ ਵਿਕਸਿਤ ਹੋਇਆ ਜੋ 70 ਫੀਸਦੀ ਜ਼ਿਆਦਾ ਇਨਫੈਕਟਿਡ ਸੀ। ਦਸੰਬਰ ਆਉਂਦੇ-ਆਉਂਦੇ ਇਕੱਲੇ ਲੰਡਨ ’ਚ ਇਸ ਵੈਰੀਅੰਟ ਨਾਲ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ 62% ਹੋ ਗਈ। ਇਸ ਇਨਫੈਕਸ਼ਨ ਵਾਲਾ ਕੋਰੋਨਾ ਵਾਇਰਸ ਭਾਰਤ, ਅਮਰੀਕਾ, ਅਫਰੀਕਾ ਅਤੇ ਅਮਰੀਕਾ ’ਚ ਵੀ ਫੈਲਿਆ। ਜਨਵਰੀ ਦੇ ਪਹਿਲੇ ਹਫਤੇ ਇਥੇ ਹਰ ਦਿਨ 60 ਤੋਂ 67 ਹਜ਼ਾਰ ਤੱਕ ਹਰ ਦਿਨ ਮਰੀਜ਼ ਮਿਲ ਰਹੇ ਸਨ। 20 ਜਨਵਰੀ ਨੂੰ ਇਥੇ ਸਭ ਤੋਂ ਜ਼ਿਆਦਾ 1823 ਮਰੀਜ਼ਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ

23 ਮਿਊਟੇਸ਼ਨ ਵਾਲੇ ਕੋਰੋਨਾ ਵਾਇਰਸ ਨੇ ਮਚਾਈ ਸੀ ਤਬਾਹੀ
ਭਾਰਤ ’ਚ ਇਸ ਸਮੇਂ ਦੋਹਰੇ ਮਿਊਟੇਸ਼ਨ ਵਾਲੇ ਕੋਰੋਨਾ ਵਾਇਰਸ ਵੈਰੀਅੰਟ ਦੇ ਤੇਜ਼ੀ ਨਾਲ ਫੈਲਣ ਨਾਲ ਦੂਸਰੀ ਲਹਿਰ ਸ਼ਕਤੀਸ਼ਾਲੀ ਬਣ ਗਈ ਹੈ। ਜਦਕਿ ਬ੍ਰਿਟੇਨ ’ਚ ਵੈਰੀਅੰਟ ਕਾਰਨ ਦੂਸਰੀ ਲਹਿਰ ਆਈ ਸੀ, ਉਹ 23 ਮਿਊਟੇਸ਼ਨ ਵਾਲਾ ਕੋਰੋਨਾ ਵਾਇਰਸ ਸੀ।

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਇਨ੍ਹਾਂ ਤਰੀਕਿਆਂ ਨਾਲ ਕੀਤਾ ਕੰਟਰੋਲ

1. ਸਖ਼ਤ ਤਾਲਾਬੰਦੀ
ਜਨਵਰੀ ਦੀ ਸ਼ੁਰੂਆਤ ’ਚ ਇਥੇ ਰਾਸ਼ਟਰੀ ਤਾਲਾਬੰਦ ਕੀਤੀ ਗਈ। ਓਦੋਂ ਹਰ ਦਿਨ 60 ਹਜ਼ਾਰ ਤੋਂ ਜ਼ਿਆਦਾ ਮਰੀਜ਼ ਆ ਰਹੇ ਸਨ ਅਤੇ ਮੌਤਾਂ ’ਚ 20% ਦਾ ਵਾਧਾ ਹੋ ਚੁੱਕਾ ਸੀ। ਇਸ ਤਾਲਾਬੰਦੀ ਦੇ ਤਿੰਨ ਮਹੀਨੇ ਬਾਅਦ ਹੁਣ ਰੋਜ਼ਾਨਾ ਕੇਸ ਘਟ ਕੇ 3 ਹਜ਼ਾਰ ਤੋਂ ਘੱਟ ਹੋ ਗਏ।

2. ਖੁਰਾਕ ’ਚ ਦੇਰ
ਤੇਜ਼ੀ ਨਾਲ ਟੀਕਾਕਰਨ ਲਈ ਟੀਕੇ ਦੀ ਦੂਸਰੀ ਡੋਜ਼ ਲੈਣ ਦੀ ਮਿਆਦ ਨੂੰ ਇਕ ਮਹੀਨੇ ਤੋਂ ਵਧਾ ਕੇ ਤਿੰਨ ਮਹੀਨੇ ਕਰ ਦਿੱਤਾ। ਇਸ ਨਾਲ ਸਪਲਾਈ ਸੰਕਟ ਦਾ ਹੱਲ ਨਿਕਲਿਆ ਅਤੇ ਤੇਜ਼ੀ ਨਾਲ ਪਹਿਲਾ ਟੀਕਾ ਲੱਗਣ ਨਾਲ ਲੋਕਾਂ ’ਚ ਇਨਫੈਕਸ਼ਨ ਨਾਲ ਲੜਨ ਦੀ ਸਮਰਥਾ ਵਿਕਸਿਤ ਹੋ ਸਕੀ।

ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

3. ਹਸਪਤਾਲਾਂ ’ਚ ਸਖ਼ਤੀ
ਲੰਡਨ ਦੇ ਸੈਂਟ ਥਾਮਸ ਹਸਪਤਾਲ ਦੇ ਐੱਮ. ਡੀ. ਡਾ. ਨਿਸ਼ਿਤ ਸੂਦ ਨੇ ਦੱਸਿਆ ਕਿ ਹਸਪਤਾਲਾਂ ’ਚ ਬੈੱਡ ਘੱਟ ਪੈਣ ਦੀ ਸਥਿਤੀ ਤੋਂ ਬਚਣ ਲਈ ਹਸਪਤਾਲ ਪ੍ਰਬੰਧਕਾਂ ਨੇ ਸਿਰਫ ਅਤੀ-ਗੰਭੀਰ ਮਰੀਜ਼ ਨੂੰ ਭਰਤੀ ਕਰਨ ਦਾ ਨਿਯਮ ਬਣਾਇਆ।

4. ਬਚਾਅ ਨਾਲ ਜੁੜੇ ਨਿਯਮਾਂ ਦੀ ਪਾਲਣਾ
ਸਰਕਾਰ ਨੇ ਕੋਵਿਡ ਪ੍ਰੋਟੋਕਾਲ ਦਾ ਬੇਹੱਦ ਸਖਤੀ ਨਾਲ ਪਾਲਣਾ ਕਰਨ ਲਈ ਮਾਸਕ ਨਾ ਲਗਾਉ ਣ ’ਤੇ ਭਾਰੀ ਜੁਰਮਾਨਾ ਲਗਾ ਦਿੱਤਾ ਗਿਆ। ਖੁੱਲੀਆਂ ਥਾਵਾਂ ’ਤੇ ਵੀ 6 ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਖੜੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਜਿਸ ਵਿਚ ਬੱਚੇ ਵੀ ਸ਼ਾਮਲ ਕੀਤੇ ਗਏ।

5. ਜਾਂਚ ’ਤੇ ਧਿਆਨ ਕੇਂਦਰਿਤ ਕੀਤਾ
ਨਵਾਂ ਵੈਰੀਅੰਟ ਮਿਲਣ ਤੋਂ ਬਾਅਦ ਕੰਟਰੈਕਟ ਟਰੇਸਿੰਗ, ਜਾਂਚਾਂ ਅਤੇ ਜੀਨੋਮ ਸੀਕਵੇਸਿੰਗ ’ਚ ਤੇਜ਼ੀ ਲਿਆਂਦੀ ਗਈ ਤਾਂ ਜੋ ਜਿੰਨਾ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਿਹਾ ਹੈ, ਉਸਨੂੰ ਓਨੀਂ ਤੇਜ਼ੀ ਨਾਲ ਕੰਟਰੋਲ ਕੀਤਾ ਜਾ ਸਕੇ। ਬ੍ਰਿਟੇਨ ’ਚ ਹਰ ਇਕ ਹਜ਼ਾਰ ਆਬਾਦੀ ’ਤ 15.96 ਜਾਂਚਾਂ ਹੋ ਰਹੀਆਂ ਹਨ ਜਦਕਿ ਭਾਰਤ ’ਚ ਸਿਰਫ 1.14 ਜਾਂਚਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਭਾਰਤ ਨੂੰ ਮੈਡੀਕਲ ਸਪਲਾਈ ਕਰ ਰਹੇ ਜਹਾਜ਼ਾਂ ਨੂੰ ਰੋਕਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News