ਚੀਨ ਦੀ ਉਹ ਲੈਬ ਜਿਥੋਂ ਫੈਲਿਆ ਕੋਰੋਨਾਵਾਇਰਸ, ਤਸਵੀਰਾਂ

Saturday, Apr 18, 2020 - 07:32 PM (IST)

ਵਾਸ਼ਿੰਗਟਨ/ਵੁਹਾਨ - ਅਮਰੀਕਾ ਨੇ ਅਜਿਹੇ ਦੋਸ਼ ਲਗਾਏ ਹਨ ਕਿ ਚੀਨ ਦੇ ਵੁਹਾਨ ਵਿਚ ਮੌਜੂਦ ਲੈਬ ਤੋਂ ਨੋਵੇਲ ਕੋਰੋਨਾਵਾਇਰਸ ਫੈਲਿਆ ਹੈ। ਜਦਕਿ ਚੀਨ ਦਾ ਅਜਿਹਾ ਦਾਅਵਾ ਹੈ ਕਿ ਵਾਇਰਸ ਐਨੀਮਲ ਮਾਰਕਿਟ ਰਾਹੀਂ ਇਨਸਾਨਾਂ ਵਿਚ ਫੈਲਿਆ, ਪਰ ਪੱਛਮੀ ਦੇਸ਼ ਚੀਨ ਦੀ ਇਸ ਥੀਓਰੀ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੈਬ ਤੋਂ ਫੈਲਿਆ ਹੈ, ਜਿਹੜੀ ਕਿ ਐਨੀਮਲ ਮਾਰਕਿਟ ਤੋਂ ਥੋੜੀ ਦੂਰ ਹੈ।ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਅਧਿਕਾਰਕ ਰੂਪ ਤੋਂ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਵਾਇਰਸ ਆਖਿਰ ਦੁਨੀਆ ਵਿਚ ਕਿੰਝ ਫੈਲਿਆ। ਉਥੇ, ਅਮਰੀਕੀ ਮੀਡੀਆ ਵਿਚ ਅਜਿਹੀਆਂ ਖਬਰਾਂ ਹਨ ਕਿ ਇਹ ਵੁਹਾਨ ਦੀ ਲੈਬ ਤੋਂ ਫੈਲਿਆ ਹੈ ਜਿਸ ਤੋਂ ਬਾਅਦ ਟਰੰਪ ਨੇ ਉਸ ਨੂੰ ਦਿੱਤੇ ਜਾਣ ਵਾਲੇ ਫੰਡ ਨੂੰ ਰੋਕ ਦਿੱਤਾ ਹੈ।

ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲਣ ਵਾਲੇ ਖਤਰਨਾਕ ਵਾਇਰਸ ਦਾ ਪ੍ਰਯੋਗ

'ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ' ਦੇ ਪੀ-4 ਲੈਬ ਨੂੰ ਫਰਾਂਸ ਦੇ 'ਬਾਇਓ-ਇੰਡਸਟ੍ਰੀਅਲ ਫਰਮ ਇੰਸਟੀਚਿਊਟ ਮੇਰੀਯੁਕਸ' ਅਤੇ 'ਚੀਨੀ ਅਕੈਡਮੀ ਆਫ ਸਾਇੰਸ' ਨੇ ਮਿਲ ਕੇ ਬਣਾਇਆ ਹੈ। ਇਹ ਦੁਨੀਆ ਨੇ ਉਨ੍ਹਾਂ ਨੂੰ ਚੋਣਵੀਆਂ ਲੈਬਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਕਲਾਸ-4 ਪੈਥੋਜੇਂਸ ਭਾਵ ਪੀ-4 ਪੜਾਅ ਦੇ ਵਾਇਰਸ ਦੇ ਪ੍ਰਯੋਗ ਦੀ ਇਜਾਜ਼ਤ ਹੈ। ਇਹ ਖਤਰਨਾਕ ਵਾਇਰਸ ਹੈ ਜਿਸ ਦੇ ਇਨਸਾਨ ਤੋਂ ਇਨਸਾਨ ਵਿਚ ਫੈਲਣ ਦਾ ਸਭ ਤੋਂ ਜ਼ਿਆਦਾ ਖਤਰਾ ਹੈ।

NBT

ਏਸ਼ੀਆ ਦਾ ਸਭ ਤੋਂ ਵੱਡਾ ਵਾਇਰਸ ਬੈਂਕ

3,000 ਸਕੁਆਇਰ ਮੀਟਰ ਦੀ ਥਾਂ ਵਿਚ ਫੈਲੀ ਇਸ ਲੈਬ ਨੂੰ 4.2 ਕਰੋੜ ਡਾਲਰ ਦੀ ਲਾਗਤ ਨਾਲ 2015 ਵਿਚ ਪੂਰਾ ਕੀਤਾ ਗਿਆ ਸੀ। ਹਾਲਾਂਕਿ, 2018 ਵਿਚ ਅਧਿਕਾਰਕ ਤੌਰ 'ਤੇ ਇਸ ਵਿਚ ਕੰਮ ਸ਼ੁਰੂ ਕੀਤਾ ਗਿਆ। ਇਸ ਸੰਸਥਾਨ ਵਿਚ ਪੀ-3 ਲੈਬ ਵੀ ਮੌਜੂਦ ਹੈ, ਜੋ 2012 ਤੋਂ ਚੱਲ ਰਹੀ ਹੈ। ਇਹ ਏਸ਼ੀਆ ਦਾ ਸਭ ਤੋਂ ਵੱਡਾ ਵਾਇਰਸ ਬੈਂਕ ਹੈ।

NBT

ਇੰਸਟੀਚਿਊਟ ਦੇ ਅੰਦਰ ਅਜੇ ਗਤੀਵਿਧੀ ਬੰਦ

ਇਸ ਇੰਸਟੀਚਿਊਟ ਵਿਚ 'ਚਾਈਨਾ ਸੈਂਟਰ ਫਾਰ ਵਾਇਰਸ ਕਲਚਰ ਕੁਲੈਕਸ਼ਨ' ਮੌਜੂਦ ਹੈ। ਇਥੇ 1500 ਤੋਂ ਜ਼ਿਆਦਾ ਵਾਇਰਸ ਸਟ੍ਰੇਨ ਮੌਜੂਦ ਹਨ ਅਤੇ ਇਹ ਗੱਲ ਇਸ ਸੰਸਥਾਨ ਦੀ ਸਾਈਟ 'ਤੇ ਲਿੱਖੀ ਹੋਈ ਹੈ। ਹਾਲਾਂਕਿ, ਜਦ ਏ. ਐਫੀ. ਪੀ. ਦੀ ਰਿਪੋਰਟਰ ਨੇ ਇਸ ਦਾ ਦੌਰਾ ਕੀਤਾ ਤਾਂ ਅੰਦਰ ਗਤੀਵਿਧੀ ਬੰਦ ਕਰ ਦਿੱਤੀ ਗਈ ਸੀ।

NBT

...ਤਾਂ ਲੈਬ ਤੋਂ ਇੰਝ ਨਿਕਲਿਆ ਹੋ ਸਕਦੈ ਕੋਰੋਨਾ

ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕੀ ਕੂਟਨੀਤਕ ਦਾ ਇਕ ਸੰਦੇਸ਼ ਮਿਲਿਆ ਹੈ, ਜਿਸ ਵਿਚ ਲੈਬ ਵਿਚ ਲੋੜੀਂਦੀ ਸੁਰੱਖਿਆ ਵਿਵਸਥਾ ਨਾ ਹੋਣ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਉਥੇ, ਫਾਕਸ ਨਿਊਜ਼ ਦੀ ਰਿਪੋਰਟ ਮੁਤਾਬਕ, ਲੈਬ ਤੋਂ ਇਨਫੈਕਟਡ ਹੋ ਕੇ ਮਰੀਜ਼ ਜ਼ੀਰੋ ਵੁਹਾਨ ਵਿਚ ਇਨਸਾਨੀ ਆਬਾਦੀ ਵਿਚਾਲੇ ਗਿਆ, ਜਿਸ ਨਾਲ ਇਹ ਵਾਇਰਸ ਪਹਿਲਾਂ ਚੀਨ ਅਤੇ ਫਿਰ ਪੂਰੀ ਦੁਨੀਆ ਵਿਚ ਫੈਲ ਗਿਆ। ਰਾਸ਼ਟਰਪਤੀ ਟਰੰਪ ਨੇ ਖੁਦ ਆਖਿਆ ਹੈ ਕਿ ਉਹ ਇਨ੍ਹਾਂ ਰਿਪੋਰਟਸ 'ਤੇ ਨਜ਼ਰਾਂ ਟਿਕਾਈ ਬੈਠੇ ਹਨ।

NBT


Khushdeep Jassi

Content Editor

Related News