ਕੋਰੋਨਾਵਾਇਰਸ : ਮਰੀਜ਼ ਫਿੱਟ ਰਹਿਣ ਲਈ ਹਸਪਤਾਲਾਂ ''ਚ ਹੀ ਕਰ ਰਹੇ ਨੇ ਡਾਂਸ ਤੇ ਕਸਰਤ

Thursday, Feb 13, 2020 - 11:32 PM (IST)

ਕੋਰੋਨਾਵਾਇਰਸ : ਮਰੀਜ਼ ਫਿੱਟ ਰਹਿਣ ਲਈ ਹਸਪਤਾਲਾਂ ''ਚ ਹੀ ਕਰ ਰਹੇ ਨੇ ਡਾਂਸ ਤੇ ਕਸਰਤ

ਵੁਹਾਨ - ਚੀਨ ਵਿਚ ਕੋਰੋਨਾਵਾਇਰਸ ਦੇ ਖੌਫ ਵਿਚਾਲੇ ਇਸ ਦਾ ਇਲਾਜ ਕਰਾ ਰਹੇ ਮਰੀਜ਼ਾਂ ਵਿਚ ਫਿੱਟ ਰਹਿਣ ਦਾ ਜਜ਼ਬਾ ਅਤੇ ਸਰਾਕਾਤਮਕ ਘੱਟ ਨਹੀਂ ਹੋਈ ਹੈ। ਹਸਪਤਾਲਾਂ ਵਿਚ ਅਲੱਗ ਬਣਾਈਆਂ ਗਈਆਂ ਯੂਨਿਟਾਂ ਵਿਚ ਫਿੱਟ ਅਤੇ ਪਾਜੀਟਿਵ ਰਹਿਣ ਲਈ ਇਨ੍ਹਾਂ ਨੂੰ ਗਰੁੱਪ ਵਿਚ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮਡੀਆ 'ਤੇ ਅਜਿਹੇ ਮਰੀਜ਼ਾਂ ਦੀਆਂ ਵੀਡੀਓਸ ਵਾਇਰਸ ਹੋ ਰਹੀਆਂ ਹਨ।

PunjabKesari

ਇਹ ਵੀਡੀਓ ਕਈ ਹਸਪਤਾਲਾਂ ਦੇ ਹਨ। ਇਨ੍ਹਾਂ ਵਿਚੋਂ ਇਕ ਕਲਿੱਪ ਵਿਚ ਡਾਕਟਰ ਨੂੰ ਰੋਗੀਆਂ ਨੂੰ ਚੀਨ ਦਾ ਰਵਾਇਤੀ ਉਇਗੁਰ ਡਾਂਸ ਸਿਖਾਉਂਦੇ ਹੋਏ ਨਾਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕੋਰੋਨਾਵਾਇਰਸ ਫੈਲਣ ਤੋਂ ਬਾਅਦ ਜਨਤਕ ਥਾਂਵਾਂ 'ਤੇ ਪਾਰਟੀ, ਸਮਾਰੋਹ ਅਤੇ ਜ਼ਿਆਦਾ ਗਿਣਤੀ ਵਿਚ ਇਕ ਥਾਂ ਇਕੱਠੀ ਹੋਣ 'ਤੇ ਲੱਗੀ ਪਾਬੰਦੀ ਤੋਂ ਬਾਅਦ ਮਰੀਜ਼ਾਂ ਨੇ ਇਨਾਂ ਯੂਨਿਟਸ ਦੇ ਅੰਦਰ ਹੀ ਖੁਦ ਨੂੰ ਫਿੱਟ ਰੱਖਣ ਦਾ ਫੈਸਲਾ ਕੀਤਾ ਹੈ।

PunjabKesari

ਹਸਪਤਾਲ ਪ੍ਰਬੰਧਨ ਵੀ ਇਨ੍ਹਾਂ ਮਰੀਜ਼ਾਂ ਨੂੰ ਇਨ੍ਹਾਂ ਦੇ ਲਈ ਹਰ ਸੁਵਿਧਾ ਮੁਹੱਈਆ ਕਰਾ ਰਿਹਾ ਹੈ। ਹਸਪਤਾਲ ਵੀ ਫਿਜ਼ੀਕਲ ਐਕਸਰਸਾਇਜ ਲਈ ਮਰੀਜ਼ਾਂ ਨੂੰ ਪ੍ਰੋਫੈਸ਼ਨਲ ਉਪਕਰਣ ਅਤੇ ਲਾਊਡ ਸਪੀਕਰਸ ਮੁਹੱਈਆ ਕਰਾ ਰਹੇ ਹਨ। ਡਾਕਟਰ ਮਰੀਜ਼ਾਂ ਨੂੰ ਐਕਟਿਵ ਰਹਿਣ ਲਈ ਉਤਸ਼ਾਹਿਤ ਕਰ ਰਹੇ ਹਨ ਤਾਂ ਜੋ ਉਨ੍ਹਾਂ ਵਿਚ ਡਰ ਨਾ ਬੈਠੇ ਅਤੇ ਉਹ ਜਲਦ ਸਿਹਤਮੰਦ ਹੋ ਸਕਣ।

PunjabKesari

ਡਾਕਟਰ ਨੇ ਸਿਰ ਦੇ ਬਾਲ ਕੱਟੇ
ਵੁਹਾਨ ਵਿਚ ਡਾਕਟਰ, ਨਰਸ ਅਤੇ ਹੋਰ ਮੈਡੀਕਲ ਸਟਾਫ ਇਕ ਦੂਜੇ ਦੇ ਸਿਰ ਦੇ ਬਾਲ ਛੋਟੇ ਕਰ ਰਹੇ ਹਨ ਤਾਂ ਜੋ ਕੋਰੋਨਾਵਾਇਰਸ ਇਕ-ਦੂਜੇ ਨਾਲ ਫੈਲੇ ਨਹੀਂ। ਚੀਨ ਵਿਚ ਵਾਇਰਸ ਨਾਲ ਬੁੱਧਵਾਰ ਨੂੰ 242 ਮੌਤਾਂ ਦਰਜ ਕੀਤੀ ਗਈ। ਚੀਨ ਦੀ ਹੈਲਥ ਕਮਿਸ਼ਨ ਦੀ ਰਿਪੋਰਟ ਮੁਤਾਬਕ, ਚੀਨ ਵਿਚ ਮਰਨ ਵਾਲਿਆਂ ਦਾ ਅੰਕਡ਼ਾ 1365 ਹੋ ਗਿਆ ਹੈ। ਕੋਰੋਨਾਵਾਇਰਸ ਦੇ ਕਰੀਬ 60 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ।


author

Khushdeep Jassi

Content Editor

Related News