Coronavirus: MWC ''ਚ ਹਿੱਸਾ ਨਹੀਂ ਲਵੇਗੀ LG

02/05/2020 10:24:50 PM

ਗੈਜੇਟ ਡੈਸਕ—ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਪ੍ਰੇਸ਼ਾਨ ਹੋ ਗਈ ਹੈ। ਕੋਰੋਨਾ ਵਾਇਰਸ ਦੇ ਕਾਰਣ ਹੁਣ ਤਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦਾ ਇਲਾਜ ਵੀ ਚੱਲ ਰਿਹਾ ਹੈ। ਕੋਰੋਨਾ ਵਾਇਰਸ ਨਾਲ ਤਕਨਾਲੋਜੀ ਕੰਪਨੀਆਂ ਵੀ ਪ੍ਰੇਸ਼ਾਨ ਹਨ।

ਐਪਲ ਨੇ ਜਿਥੇ ਚੀਨ 'ਚ ਆਪਣੇ ਸਟੋਰ ਬੰਦ ਕਰ ਦਿੱਤੇ ਹਨ ਉੱਥੇ ਐੱਲ.ਜੀ. (LG) ਨੇ 24-27 ਫਰਵਰੀ ਵਿਚਾਲੇ ਬਾਰਸੀਲੋਨਾ, ਸਪੇਨ 'ਚ ਆਯੋਜਿਤ ਹੋਣ ਵਾਲੇ ਮੋਬਾਲਿ ਵਰਲਡ ਕਾਂਗਰਸ (MWC) 2020 'ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਐੱਲ.ਜੀ. ਇਲੈਕਟ੍ਰਾਨਿਕਸ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਪੂਰੀ ਦੁਨੀਆ 'ਚ ਜਿਸ ਕੋਰੋਨਾ ਵਾਇਰਸ ਕਾਰਣ ਗਲੋਬਲ ਹੈਲਥ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ ਉਸ ਕੋਰੋਨਾ ਵਾਇਰਸ ਨੂੰ ਲੈ ਕੇ ਬਣ ਰਹੀ ਸਥਿਤੀ 'ਤੇ ਅਸੀਂ ਨੇੜੇ ਤੋਂ ਨਜ਼ਰ ਰੱਖ ਰਹੇ ਹਾਂ।

ਕੰਪਨੀ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਉਸ ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮੋਬਾਇਲ ਵਰਲਡ ਕਾਂਗਰਸ 2020 'ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਕਾਰਨ ਅਮਰੀਕਾ, ਯੂਰੋਪ ਅਤੇ ਏਸ਼ੀਆ ਦੀ ਕਈ ਏਅਰਲਾਇੰਸ ਨੇ ਅਸਥਾਈ ਰੂਪ ਨਾਲ ਚੀਨ, ਹਾਂਗਕਾਂਗ ਅਤੇ ਗੁਆਂਢੀ ਦੇਸ਼ ਜਿਵੇਂ ਸਿੰਗਾਪੁਰ, ਥਾਈਲੈਂਡ 'ਚ ਆਪਣੀ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ।

ਐੱਲ.ਜੀ. ਦੇ ਇਸ ਫੈਸਲੇ ਤੋਂ ਬਾਅਦ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਐੱਲ.ਜੀ. LG V60 ThinQ ਅਤੇ LG G9 ThinQ ਨੂੰ ਕਿਸੇ ਹੋਰ ਈਵੈਂਟ 'ਚ ਪੇਸ਼ ਕਰੇਗੀ, ਹਾਲਾਂਕਿ ਇਸ ਗੱਲ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ ਹੈ ਕਿ ਐੱਲ.ਜੀ. ਫੋਨ ਨੂੰ ਲਾਂਚ ਕਰੇਗੀ। ਉੱਥੇ ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਐੱਲ.ਜੀ. ਦੇ ਨਕਸ਼ੇਕਦਮ 'ਤੇ ਚੱਲਦੇ ਹੋਏ ਜ਼ੈੱਡ.ਟੀ.ਈ. ਨੇ ਵੀ MWC 2020 'ਚ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ।


Karan Kumar

Content Editor

Related News