ਲੰਬੇ ਸਮੇਂ ਤਕ ਸਾਡੇ ਨਾਲ ਰਹੇਗਾ ਕੋਰੋਨਾ, ਦਿਖ ਰਹੇ ਹਨ ਖਤਰਨਾਕ ਟ੍ਰੈਂਡ : WHO

04/23/2020 1:02:02 AM

ਜਿਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਬੁੱਧਵਾਰ ਨੂੰ ਚਿਤਾਇਆ ਕਿ ਕੋਰੋਨਾ ਵਾਇਰਸ ਮਨੁੱਖੀ ਭਾਈਚਾਰੇ ਨਾਲ ਲੰਬੇ ਸਮੇਂ ਤਕ ਰਹੇਗਾ। ਸੰਯੁਕਤ ਰਾਸ਼ਟਰ ਦੀ ਸਿਹਤ ਸਬੰਧੀ ਸੰਸਥਾ ਨੇ ਕਿਹਾ ਕਿ ਅਫਰੀਕਾ, ਸ੍ਰੈਂਟਲ ਅਤੇ ਦੱਖਣੀ ਅਮਰੀਕਾ ਦੇ ਕੁਝ ਹਿੱਸਿਆਂ 'ਚ ਮਹਾਮਾਰੀ ਦੀ ਸ਼ੁਰੂਆਤ 'ਚ ਖਤਰਨਾਕ ਟਰੈਂਡ ਦੇਖਣ ਨੂੰ ਮਿਲ ਰਹੇ ਹਨ। ਉੱਥੇ, ਇਸ ਦੇ ਉੱਚ ਅਧਿਕਾਰੀ ਨੇ ਗਲੋਬਲੀ ਯਾਤਰਾ ਤੋਂ ਬੈਨ ਹਟਾਉਣ 'ਚ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ।

WHO ਦੇ  ਡਾਇਰੈਕਟਰ ਜਨਰਲ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਵਰਚੁਅਲ ਬ੍ਰੀਫਿੰਗ ਰਾਹੀਂ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਦੇਸ਼ਾਂ 'ਚ ਮਹਾਮਾਰੀ ਅਜੇ ਸ਼ੁਰੂਆਤੀ ਪੜਾਅ 'ਚ ਹੈ ਅਤੇ ਉੱਥੇ ਜਿਥੇ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਉੱਥੇ ਦੋਬਾਰਾ ਮਾਮਲੇ ਦਿਖਣ ਲੱਗੇ ਹਨ। ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਬਹੁਤ ਅਗੇ ਜਾਣਾ ਚਾਹੁੰਦੇ ਹਾਂ ਅਤੇ ਇਹ ਯਕੀਨਨ ਕਰੀਏ ਕਿ ਕੋਈ ਗਲਤੀ ਨਾ ਹੋਵੇ। ਇਹ ਵਾਇਰਸ ਸਾਡੇ ਨਾਲ ਲੰਬੇ ਸਮੇਂ ਤਕ ਰਹੇਗਾ। ਉੱਥੇ ਦੂਜੇ ਪਾਸੇ WHO ਦੇ ਚੋਟੀ ਦੇ ਐਮਰਜੰਸੀ ਮਾਹਰ ਡਾ.ਮਾਈਕ ਰਿਆਨ ਨੇ ਚਿਤਾਇਆ ਕਿ ਗਲੋਬਲੀ ਟ੍ਰੈਵਲ ਨੂੰ ਖੋਲਣ 'ਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। 

ਦੱਸਣਯੋਗ ਹੈ ਕਿ WHO ਨੇ ਦੋ ਦਿਨ ਪਹਿਲਾਂ ਚਿਤਾਇਆ ਸੀ ਕਿ ਕੋਰੋਨਾ ਵਾਇਰਸ ਨਾਲ ਜੁੜਿਆ ਸੰਕਟ ਅਗੇ ਹੋਰ ਬੁਰਾ ਰੂਪ ਲੈਣ ਜਾ ਰਿਹਾ ਹੈ। ਉਨ੍ਹਾਂ ਨੇ ਅਜਿਹੇ ਸਮੇਂ 'ਚ ਦੁਨੀਆ ਨੂੰ ਸਾਵਧਾਨ ਕੀਤਾ ਹੈ ਜਦਕਿ ਕਈ ਦੇਸ਼ਾਂ ਨੇ ਪਾਬੰਦੀਆਂ 'ਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਡਬਲਿਊ.ਐੱਚ.ਓ. ਚੀਨ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਵਾਇਰਸ ਦਾ ਸੰਕਟ ਹੋਰ ਗੰਭੀਰ ਹੋਣ ਵਾਲਾ ਹੈ।


Karan Kumar

Content Editor

Related News