ਕੋਰੋਨਾ ਜਾਂਚ ਸਬੰਧੀ ਵੈੱਬਸਾਈਟ ਕੁਝ ਹੀ ਘੰਟਿਆਂ ''ਚ ਹੋਈ ਠੱਪ, ਬ੍ਰਿਟੇਨ ਸਰਕਾਰ ਨੇ ਮੰਗੀ ਮੁਆਫੀ

04/24/2020 10:39:39 PM

ਲੰਡਨ-ਕੋਰੋਨਾ ਵਾਇਰਸ ਦੀ ਜਾਂਚ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਵੈੱਬਸਾਈਟ ਜਬਰਦਸਤ ਮੰਗ ਕਾਰਣ ਤਿੰਨ ਘੰਟੇ ਦੇ ਅੰਦਰ ਹੀ ਠੱਪ ਹੋ ਗਈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਸਰਕਾਰ ਨੇ ਇਸ ਨੂੰ ਲੈ ਕੇ ਮੁਆਫੀ ਮੰਗੀ। ਸਿਹਤ ਮੰਤਰੀ ਮੈਟ ਹੈਂਕਾਕ ਨੇ ਵੀਰਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ 'ਚ ਕੋਰੋਨਾ ਵਾਇਰਸ ਦੀ ਜਾਂਚ 'ਚ ਤੇਜ਼ੀ ਲਿਆਉਣ ਲਈ ਇਕ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ ਪ੍ਰਮੁੱਖ ਕਰਮਚਾਰੀ, ਜਿਸ ਨੂੰ ਜਾਂਚ ਦੀ ਜ਼ਰੂਰਤ ਹੋਵੇ, ਉਹ ਸ਼ੁੱਕਰਵਾਰ ਤੋਂ ਇਸ ਦੇ ਲਈ ਰਜਿਸਟ੍ਰੇਸ਼ਨ ਕਰ ਸਕਦਾ ਹੈ।

ਇਸ ਦੇ ਯੋਜਨਾ ਤਹਿਤ ਜ਼ਰੂਰੀ ਸੇਵਾਵਾਂ 'ਚ ਲੱਗੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਰੀਬ ਇਕ ਕਰੋੜ ਲੋਕਾਂ ਨੂੰ ਨਮੂਨੇ ਦੇਣ ਅਤੇ ਘਰੇਲੂ ਜਾਂਚ ਕਿੱਟ ਲਈ ਅਪੀਲ ਕਰਨ ਦੀ ਸੁਵਿਧਾ ਦੇਣ ਦੀ ਤਿਆਰੀ ਸੀ। ਵੈੱਬਸਾਈਟ ਤੋਂ ਇਲਾਵਾ ਰਜਿਸਟ੍ਰੇਸ਼ਨ ਸਵੀਕਾਰ ਨਾ ਕਰਨ ਤੋਂ ਬਾਅਦ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਲਈ ਜਾਂਚ ਲਈ ਰਜਿਸਟ੍ਰੇਸ਼ਨ ਕਰਵਾਉਣ ਨੂੰ ਲੈ ਕੇ ਅੱਜ (ਸ਼ੁੱਕਰਵਾਰ) ਭਾਰੀ ਮੰਗ ਦਰਜ ਕੀਤੀ ਗਈ। ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫੀ ਮੰਗਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਅਸੀਂ ਉਪਲੱਬਧਤਾ ਨੂੰ ਤੇਜ਼ੀ ਨਾਲ ਵਧਾਉਣ 'ਤੇ ਕੰਮ ਕਰ ਰਹੇ ਹਾਂ। ਕੱਲ (ਸ਼ਨੀਵਾਰ) ਤੋਂ ਜ਼ਿਆਦਾ ਜਾਂਚ ਦੀ ਸੁਵਿਧਾ ਉਪਲਬੱਧ ਰਹੇਗੀ। ਸਰਕਾਰ ਨੇ ਕਿਹਾ ਕਿ ਵੈੱਬਸਾਈਟ ਸ਼ੁਰੂ ਹੋਣ ਦੇ ਦੋ ਮਿੰਟ ਦੇ ਅੰਦਰ ਦੀ ਦੇਸ਼ਭਰ ਤੋਂ ਕਰੀਬ 5,000 ਘਰੇਲੂ ਜਾਂਚ ਕਿੱਟ ਦੀ ਮੰਗ ਸਾਹਮਣੇ ਆਈ ਜਦਕਿ ਕਰੀਬ 15,000 ਜਾਂਚ ਦੀ ਰਜਿਟ੍ਰੇਸ਼ਨ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ।


Karan Kumar

Content Editor

Related News