ਕੋਰੋਨਾ ਕਾਰਨ ਸਹਿਮੇ ਲੋਕ, ਵਾਇਰਲ ਹੋ ਰਹੀ ਹੈ ਇਹ ''ਸ਼ਾਰਟ ਫਿਲਮ''

03/13/2020 6:36:51 PM

ਵਾਸ਼ਿੰਗਟਨ- ਦੁਨੀਆਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਵਾਇਰਸ ਨਾਲ ਇਨਫੈਕਟਡ ਹੋਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਤੇ ਦੁਨੀਆਭਰ ਦੇ ਦੇਸ਼ ਇਸ ਤੋਂ ਬਚਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ। ਪਰ ਅੱਖੀਂ ਨਜ਼ਰ ਨਾ ਆਉਣ ਵਾਲੇ ਇਸ ਬਾਇਓਲਾਜੀਕਲ ਦੁਸ਼ਮਣ ਨਾਲ ਮੁਕਾਬਲਾ ਕਰਨਾ ਇੰਨਾ ਆਸਾਨ ਨਹੀਂ ਹੈ। ਇਸ ਤੋਂ ਬਚਣ ਲਈ ਵਿਗਿਆਨੀ ਹੁਣ ਤੱਕ ਕੋਈ ਵੈਕਸੀਨ ਨਹੀਂ ਬਣਾ ਸਕੇ ਹਨ ਤੇ ਇਸ ਦਾ ਇਨਫੈਕਸ਼ਨ ਆਸਾਨੀ ਨਾਲ ਹੋ ਜਾਂਦਾ ਹੈ।

ਦੁਨੀਆਭਰ ਵਿਚ ਇਸ ਵਾਇਰਸ ਤੋਂ ਬਚਣ ਲਈ ਉਪਾਅ ਲੱਭਣ ਦੀ ਕਵਾਇਦ ਜਾਰੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਸ਼ਾਰਟ ਫਿਲਮ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਾਰਰ ਸ਼ਾਰਟ ਫਿਲਮ ਵਿਚ ਇਕ ਮਹਿਲਾ ਨੂੰ ਅਜੀਬ ਵਾਇਰਸ ਨਾਲ ਇਨਫੈਕਟਡ ਹੁੰਦਿਆਂ ਦਿਖਾਇਆ ਗਿਆ ਹੈ। ਸਿਰਫ 5 ਮਿੰਟ ਦੀ ਇਹ ਸ਼ਾਰਟ ਫਿਲਮ ਕਿਸੇ ਦਾ ਵੀ ਦਿਲ ਹਿਲਾ ਕੇ ਰੱਖ ਦੇਣ ਲਈ ਕਾਫੀ ਹੈ। ਫਿਲਮ ਵਿਚ ਦਿਖਆਇਆ ਗਿਆ ਹੈ ਕਿ ਪਬਲਿਕ ਵਾਸ਼ਰੂਮ ਦੇ ਡਸਟਬਿਨ ਵਿਚ ਆਪਣਾ ਫੋਨ ਲੱਭ ਰਹੀ ਇਕ ਮਹਿਲਾ ਨੂੰ ਅਨਜਾਣੇ ਵਿਚ ਇਕ ਸਿਰੇਂਜ ਦੀ ਨੀਡਲ ਲੱਗ ਜਾਂਦੀ ਹੈ। ਇਸ ਨੀਡਲ ਨਾਲ ਮਹਿਲਾ ਨੂੰ ਇਕ ਖਤਰਨਾਕ ਵਾਇਰਸ ਦਾ ਇਨਫੈਕਸ਼ਨ ਹੋ ਜਾਂਦਾ ਹੈ, ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਜਾਂਦੀ ਹੈ ਤੇ ਇਸ ਦੇ ਬਾਰੇ ਫੋਨ 'ਤੇ ਸਰਚ ਕਰਨ ਲੱਗਦੀ ਹੈ ਪਰ ਹਾਲਾਤ ਬਿਹਤਰ ਹੋਣ ਦੀ ਬਜਾਏ ਹੋਰ ਖਰਾਬ ਹੋ ਜਾਂਦੇ ਹਨ। ਫਿਲਮ ਨੂੰ ਹੁਣ ਤੱਕ 6 ਲੱਖ ਤੋਂ ਵਧੇਰੇ ਲੋਕਾਂ ਨੇ ਦੇਖਿਆ ਹੈ।

ਕਿਉਂ ਚਰਚਾ 'ਚ ਆ ਗਈ ਇਹ ਸ਼ਾਰਟ ਫਿਲਮ
ਟ੍ਰਾਯੋਫੋਬੀਆ ਨਾਂ ਦੀ ਇਹ ਸ਼ਾਰਟ ਫਿਲਮ ਤਕਰੀਬਨ 2 ਸਾਲ ਪਹਿਲਾਂ ਯੂਟਿਊਬ 'ਤੇ ਅਪਲੋਡ ਕੀਤੀ ਗਈ ਸੀ ਪਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੇ ਇਸ ਨਾਲ ਹੋ ਰਹੇ ਨੁਕਸਾਨ ਤੋਂ ਬਾਅਦ ਇਹ ਇਕ ਵਾਰ ਮੁੜ ਸੋਸ਼ਲ ਮੀਡੀਆ 'ਤੇ ਰੀਸਰਫੇਸ ਹੋ ਗਈ ਹੈ। ਦੱਸ ਦਈਏ ਕਿ ਵਾਇਰਸ ਦੇ ਕਾਰਨ ਬਾਜ਼ਾਰ, ਖੇਡ ਜਗਤ ਤੇ ਸਿਨੇਮਾ ਤੱਕ ਸਭ ਕੁਝ ਪ੍ਰਭਾਵਿਤ ਹੋਇਆ ਹੈ।


Baljit Singh

Content Editor

Related News