'ਕੋਰੋਨਾ ਵਾਇਰਸ ਥੁੱਕ ਦੀਆਂ ਬੂਦਾਂ ਨਾਲ ਫੈਲਦੈ, ਹਵਾ ਰਾਹੀਂ ਨਹੀਂ'

04/04/2020 3:38:04 PM

ਬੀਜ਼ਿੰਗ (ਭਾਸ਼ਾ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਹਾਲ ਦੇ ਇਕ ਪ੍ਰਕਾਸ਼ਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਬੀਮਾਰੀ ਦਾ ਕਾਰਣ ਬਣ ਵਾਲਾ ਵਾਇਰਸ ਮੁੱਖ ਤੌਰ 'ਤੇ  ਸਾਹ ਦੀਆਂ ਸੂਖਮ ਬੂੰਦਾਂ ਅਤੇ ਨੇੜਲੇ ਸੰਪਰਕਾਂ ਰਾਹੀਂ ਫੈਲਦਾ ਹੈ ਅਤੇ ਇਹ ਹਵਾ ਵਿਚ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ। ਡਬਲਿਊ.ਐਚ.ਓ. ਨੇ ਕਿਹਾ ਕਿ ਵਾਇਰਸ ਵੱਖ-ਵੱਖ ਸਾਈਜ਼ ਦੀਆਂ ਸੂਖਮ ਬੂੰਦਾਂ ਰਾਹੀਂ ਫੈਲ ਸਕਦਾ ਹੈ।

ਛਿੱਕ ਆਦਿ ਤੋਂ ਕਣਾਂ ਨਾਲ ਵਾਇਰਸ (ਡ੍ਰਾਪਲੈਟ ਟਰਾਂਸਮਿਸ਼ਨ) ਉਦੋਂ ਹੁੰਦਾ ਹੈ ਜਦੋਂ ਤੁਹਾਡਾ ਨੇੜਲੇ ਸੰਪਰਕ ਉਸ ਵਿਅਕਤੀ ਦੇ ਨਾਲ (ਇਕ ਮੀਟਰ ਦੇ ਅੰਦਰ) ਹੁੰਦਾ ਹੈ ਜਿਸ ਵਿਚ ਖੰਘ ਜਾਂ ਛਿੱਕਣ ਵਰਗੇ ਸਾਹ ਸਬੰਧੀ ਲੱਛਣ ਹੁੰਦੇ ਹਨ ਜਿਸ ਨਾਲ ਇਹ ਤੁਹਾਡੇ ਸਰੀਰ ਵਿਚ ਇਨ੍ਹਾਂ ਸੂਖਮ ਬੂੰਦਾਂ ਨੂੰ ਫੈਲਾਅ ਸਕਦੇ ਹਨ ਅਤੇ ਇਨ੍ਹਾਂ ਦਾ ਆਕਾਰ ਆਮ ਤੌਰ 'ਤੇ 5-10 ਮਾਈਕ੍ਰੋਨ ਹੁੰਦਾ ਹੈ।

ਵਾਤਾਵਰਣ ਵਿਚ ਜ਼ਮੀਨ ਜਾਂ ਵਸਤਾਂ ਨੂੰ ਛੋਹਣ ਨਾਲ ਵੀ ਇਹ ਫਾਇਰਸ ਫੈਲ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਵਾ ਵਿਚ ਫੈਲਣ ਵਾਲਾ ਵਾਇਰਸ ਡਰਾਪਲੈਟ ਟਰਾਂਸਮਿਸ਼ਨ ਤੋਂ ਵੱਖ ਹੈ ਕਿਉਂਕਿ ਸੂਖਮ ਬੂੰਦਾਂ ਦੇ ਅੰਦਰ ਜੀਵਾਣੂਆਂ ਦੀ ਮੌਜੂਦਗੀ ਨੂੰ ਦਿਖਾਉਂਦਾ ਹੈ ਅਤੇ ਇਹ ਜੀਵਾਣੂੰ ਆਮ ਤੌਰ 'ਤੇ ਵਿਆਸ ਵਿਚ ਪੰਜ ਮਾਈਕ੍ਰੋਨ ਤੋਂ ਘੱਟ ਛੋਟੇ ਕਣ ਦੇ ਰੂਪ ਵਿਚ ਹੁੰਦੇ ਹਨ। ਪ੍ਰਕਾਸ਼ਨ ਮੁਤਾਬਕ ਚੀਨ ਵਿਚ ਕੋਰੋਨਾ ਵਾਇਰਸ ਦੇ 75,465 ਮਰੀਜ਼ਾਂ ਦੇ ਵਿਸ਼ਲੇਸ਼ਣ ਵਿਚ ਹਵਾ ਵਿਚ ਵਾਇਰਸ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਮੌਜੂਦਾ ਸਬੂਤ ਦੇ ਆਧਾਰ 'ਤੇ ਡਬਲਿਊ.ਐਚ.ਓ. ਕੋਰੋਨਾ ਵਾਇਰਸ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਖੰਘਣ ਜਾਂ ਛਿੱਕਣ ਤੋਂ ਬਾਹਰ ਆਉਣ ਵਾਲੀਆਂ ਸੂਖਮ ਬੂੰਦਾਂ ਅਤੇ ਨਜ਼ਦੀਕੀ ਸੰਪਰਕ ਨਾਲ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ। ਜਾਨਸ ਹਾਪਕਿੰਸਨ ਯੂਨੀਵਰਸਿਟੀ ਸੰਪਰਕ ਤੋਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਅੰਕੜੇ ਮੁਤਾਬਕ 175 ਤੋਂ ਜ਼ਿਆਦਾ ਦੇਸ਼ਾਂ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁਲ 1002159 ਮਾਮਲੇ ਦਰਜ ਕੀਤੇ ਗਏ ਹਨ ਅਤੇ 51,485 ਲੋਕਾਂ ਦੀ ਮੌਤ ਹੋਈ ਹੈ।


Sunny Mehra

Content Editor

Related News