ਪੱਛਮੀ ਯੂਰਪ ''ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ

Saturday, Nov 13, 2021 - 01:24 AM (IST)

ਪੱਛਮੀ ਯੂਰਪ ''ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ

ਦਿ ਹੇਗ-ਕੋਰੋਨਾ ਵਾਇਰਸ ਮਹਾਮਾਰੀ ਦੇ ਤਕਰੀਬਨ ਦੋ ਸਾਲ ਬਾਅਦ ਵੀ ਪੱਛਮੀ ਯੂਰਪ 'ਚ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ ਜਦਕਿ ਇਸ ਖੇਤਰ 'ਚ ਟੀਕਾਕਰਨ ਦੀਆਂ ਦਰਾਂ ਜ਼ਿਆਦਾ ਹਨ ਅਤੇ ਸਿਹਤ ਦੇਖਭਾਲ ਪ੍ਰਣਾਲੀਆਂ ਚੰਗੀਆਂ ਹਨ ਪਰ ਹੁਣ ਲਾਕਡਾਊਨ ਬੀਤੇ ਦਿਨਾਂ ਦੀ ਗੱਲ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਯੂਰਪ 'ਚ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 10 ਫੀਸਦੀ ਤੱਕ ਵਧ ਗਈ ਹੈ ਅਤੇ ਇਕ ਏਜੰਸੀ ਨੇ ਪਿਛਲੇ ਹਫ਼ਤੇ ਅਧਿਕਾਰਤ ਐਲਾਨ ਕੀਤਾ ਕਿ ਇਹ ਮਹਾਂਦੀਪ ਫਿਰ ਤੋਂ ਮਹਾਮਾਰੀ ਦਾ ਕੇਂਦਰ ਬਣਨ ਜਾ ਰਿਹਾ ਹੈ।

ਇਹ ਵੀ ਪੜ੍ਹੋ : 15 ਨਵੰਬਰ ਨੂੰ ਮੁਲਾਕਾਤ ਕਰਨਗੇ ਬਾਈਡੇਨ ਤੇ ਜਿਨਪਿੰਗ, ਤਣਾਅ ਦਰਮਿਆਨ ਕਰਨਗੇ ਅਹਿਮ ਚਰਚਾ

ਪੱਛਮੀ ਯੂਰਪ ਦੇ ਕੁਝ ਦੇਸ਼ਾਂ ਜਿਵੇਂ ਕਿ ਜਰਮਨੀ ਅਤੇ ਬ੍ਰਿਟੇਨ 'ਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ ਜਦਕਿ ਉਹ ਕੋਵਿਡ-19 ਰੋਕੂ ਟੀਕਾ ਲਾਉਣ ਦੀ ਦਰ ਜ਼ਿਆਦਾ ਹੈ। ਪੱਛਮੀ ਯੂਰਪ 'ਚ ਸਾਰੇ ਦੇਸ਼ਾਂ 'ਚ ਟੀਕਾਕਰਨ ਦੀ ਦਰ 60 ਫੀਸਦੀ ਤੋਂ ਜ਼ਿਆਦਾ ਹੈ ਅਤੇ ਪੁਰਤਗਾਲ ਅਤੇ ਸਪੇਨ ਵਰਗੇ ਦੇਸ਼ਾਂ 'ਚ ਟੀਕਾਕਰਨ ਦੀ ਦਰਜ ਹੋਰ ਜ਼ਿਆਦਾ ਹੈ। ਐਕਸੇਟਰ ਯੂਨੀਵਰਸਿਟੀ ਕਾਲਜ ਆਫ ਮੈਡੀਕਲ ਐਂਡ ਹੈਲਥ 'ਚ ਸੀਨੀਅਰ ਕਲੀਨਿਕਲ ਵਿਆਖਯਾਤਾ ਡਾ. ਭਾਰਤ ਪਨਖਾਨੀਆ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਤੋਂ ਵਿਆਪਕ ਪੱਧਰ 'ਤੇ ਸਮਾਜਿਕ ਗਤੀਵਿਧੀਆਂ ਸ਼ੁਰੂ ਹੋਣ ਦੇ ਨਾਲ ਟੀਕੇ ਦੀ ਖੁਰਾਕ ਨਾ ਲੈਣ ਵਾਲੇ ਲੋਕ ਅਤੇ ਮਹੀਨਿਆਂ ਪਹਿਲਾਂ ਟੀਕੇ ਦੀ ਖੁਰਾਕ ਲੈ ਚੁੱਕੇ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰਥਾ 'ਚ ਕਮੀ ਆਉਣਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਨੇਪਾਲ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ

ਹੁਣ ਸਵਾਲ ਇਹ ਹੈ ਕਿ ਕੀ ਦੇਸ਼ ਸਖਤ ਲਾਕਡਾਊ ਲਾਏ ਬਿਨਾਂ ਇਸ ਤੋਂ ਉਬਰ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਉਬਰ ਸਕਦੇ ਹਨ ਪਰ ਅਧਿਕਾਰੀ ਸਾਰੀਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਟੀਕਾਕਰਨ ਦੀਆਂ ਦਰਾਂ ਵਧਾਉਣੀਆਂ ਹੋਣਗੀਆਂ। ਆਸਟ੍ਰੀਆ ਦੇ ਚਾਂਸਲਰ ਐਲੈਕਜੈਂਡਰ ਸ਼ਾਲੇਨਬਰਗ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੋਵਾਂ ਖੇਤਰਾਂ 'ਚ ਟੀਕੇ ਦੀਆਂ ਖੁਰਾਕਾਂ ਨਾ ਲੈਣ ਵਾਲੇ ਲੋਕ ਸੋਮਵਾਰ ਤੋਂ ਖਾਸ ਕਾਰਨਾਂ ਕਾਰਨ ਘਰਾਂ 'ਚੋਂ ਬਾਹਰ ਨਿਕਲ ਸਕਣਗੇ ਅਤੇ ਉਹ ਦੇਸ਼ ਭਰ 'ਚ ਅਜਿਹੇ ਹੀ ਕਦਮਾਂ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਬਹਿਰੀਨ 'ਚ ਸਵਦੇਸ਼ੀ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ, ਹੁਣ ਤੱਕ 97 ਦੇਸ਼ਾਂ 'ਚ ਇਸਤੇਮਾਲ ਨੂੰ ਮਿਲੀ ਹਰੀ ਝੰਡੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News