ਕੋਰੋਨਾ ਦਾ ਨਵਾਂ ਸਟ੍ਰੇਨ ਵਧੇਰੇ ਖ਼ਤਰਨਾਕ, ਇਸ ਤੋਂ ਵਧੇਰੇ ਬਚਣ ਦੀ ਜ਼ਰੂਰਤ : ਆਇਰਲੈਂਡ

12/31/2020 4:58:04 PM

ਮਾਸਕੋ- ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਕਿਹਾ ਕਿ ਹਾਲ ਹੀ ਵਿਚ ਬ੍ਰਿਟੇਨ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਆਇਆ ਹੈ ਜੋ ਕਿ ਕੋਰੋਨਾ ਵਾਇਰਸ ਨਾਲੋਂ ਵੀ ਕਈ ਗੁਣਾ ਤੇਜ਼ੀ ਨਾਲ ਵੱਧ ਰਿਹਾ ਹੈ।  

ਬ੍ਰਿਟੇਨ ਵਿਚ ਮਿਲਿਆ ਕੋਰੋਨਾ ਵਾਇਰਸ ਕਈ ਦੇਸ਼ਾਂ ਵਿਚ ਮਿਲ ਚੁੱਕਾ ਹੈ। ਦੱਸ ਦਈਏ ਕਿ ਦਸੰਬਰ ਦੇ ਮੱਧ ਵਿਚ ਬ੍ਰਿਟੇਨ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਤੁਲਨਾ ਵਿਚ 70 ਫ਼ੀਸਦੀ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਦਾ ਇਕ ਨਵਾਂ ਰੂਪ ਮਿਲਿਆ ਹੈ।  ਇਸ ਖ਼ਬਰ ਦੇ ਬਾਅਦ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਵਾਜਾਈ ਬੰਦ ਕਰ ਦਿੱਤੀ ਹੈ। ਭਾਰਤ ਸਣੇ ਕਈ ਦੇਸ਼ਾਂ ਨੇ ਇਹ ਪਾਬੰਦੀਆਂ ਕੋਰੋਨਾ ਤੋਂ ਬਚਾਅ ਲਈ ਕੀਤੀਆਂ ਹਨ। ਆਇਰਲੈਂਡ ਨੇ ਕਿਹਾ ਕਿ ਉਹ ਵੀ ਬ੍ਰਿਟੇਨ ਤੋਂ 6 ਜਨਵਰੀ ਤੱਕ ਪ੍ਰਵੇਸ਼ ਦੀ ਪਾਬੰਦੀ ਲਾ ਰਿਹਾ ਹੈ।  

ਜ਼ਿਕਰਯੋਗ ਹੈ ਕਿ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਸਣੇ ਕਈ ਦੇਸ਼ਾਂ ਵਿਚ ਕੋਰੋਨਾ ਦਾ ਨਵਾਂ ਸਟ੍ਰੇਨ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸੇ ਲਈ ਦਸੰਬਰ ਮਹੀਨੇ ਬ੍ਰਿਟੇਨ ਤੋਂ ਆਏ ਲੋਕਾਂ ਦੀ ਜਾਂਚ ਵੱਡੇ ਪੱਧਰ 'ਤੇ ਹੋ ਰਹੀ ਹੈ। 


Lalita Mam

Content Editor

Related News