ਸਪੇਨ ''ਚ ਕੋਰੋਨਾ ਵਾਇਰਸ ਕਾਰਣ 325 ਹੋਰ ਲੋਕਾਂ ਦੀ ਮੌਤ
Wednesday, Apr 29, 2020 - 05:22 PM (IST)

ਮੈਡ੍ਰਿਡ- ਸਪੇਨ ਵਿਚ ਕੋਰੋਨਾ ਵਾਇਰਸ ਕਾਰਣ 325 ਹੋਰ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਬਾਅਦ ਦੇਸ਼ ਵਿਚ ਇਨਫੈਕਸ਼ਨ ਕਾਰਣ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 24,275 ਹੋ ਗਈ ਹੈ। ਦੇਸ਼ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 2,12,000 ਹੈ। ਹਾਲਾਂਕਿ ਸਿਹਤ ਮੰਤਰਾਲਾ ਦੇ ਅੰਕੜਿਆਂ ਵਿਚ ਉਹੀ ਮਾਮਲੇ ਸ਼ਾਮਲ ਹਨ, ਜਿਹਨਾਂ ਦੀ ਪੁਸ਼ਟੀ ਵਧੇਰੇ ਸੰਵੇਦਨਸ਼ੀਲ ਪ੍ਰਯੋਗਸ਼ਾਲਾ ਪ੍ਰੀਖਣ ਨਾਲ ਹੋਈ ਹੈ। ਇਹ ਪ੍ਰੀਖਣ ਵਿਅਪਕ ਪੱਧਰ 'ਤੇ ਨਹੀਂ ਕੀਤਾ ਜਾ ਰਿਹਾ ਹੈ।
ਅਧਿਕਾਰੀ ਚਾਹੁੰਦੇ ਹਨ ਕਿ ਲੜੀਬੱਧ ਤਰੀਕੇ ਨਾਲ ਸਮਾਜਿਕ ਤੇ ਆਰਥਿਕ ਜੀਵਨ ਬਹਾਲ ਕੀਤਾ ਜਾਵੇ। ਇਸ ਦੀ ਗਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਵੱਖ-ਵੱਖ ਸੂਬੇ ਤੇ ਟਾਪੂ ਸਿਹਤ ਸੰਕਟ ਨੂੰ ਲੈ ਕੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿੰਦੇ ਹਨ। ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਮੰਗਲਵਾਰ ਨੂੰ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਸ਼ਨੀਵਾਰ ਨੂੰ ਵਿਅਕਤੀਗਤ ਕਸਰਤ, ਨਾਈ ਤੇ ਹੋਰ ਵਿਅਕਤੀਗਤ ਸੇਵਾਵਾਂ ਦੇ ਖੁੱਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਇਸ ਦੇ ਲਈ ਪਹਿਲਾਂ ਤੋਂ ਸਮਾਂ ਲੈਣਾ ਪਵੇਗਾ। ਵਧੇਰੇ ਸਥਾਨਾਂ 'ਤੇ ਕੁਝ ਦੁਕਾਨਾਂ 11 ਮਈ ਤੋਂ ਖੁੱਲਣਗੀਆਂ ਤੇ ਆਊਟਡੋਰ ਕੈਫੇ ਨੂੰ ਵੀ ਆਗਿਆ ਹੋਵੇਗੀ। ਨਾਲ ਹੀ ਚਰਚ ਵਿਚ ਪ੍ਰਾਰਥਨਾ ਤੇ ਮਸਜਿਦ ਵਿਚ ਨਮਾਜ਼ ਦੀ ਵੀ ਆਗਿਆ ਹੋਵੇਗੀ ਪਰ ਉਹ ਆਪਣੀ ਸਮਰਥਾ ਤੋਂ ਸਿਰਫ ਇਕ ਤਿਹਾਈ ਲੋਕਾਂ ਨੂੰ ਹੀ ਜਮਾ ਕਰ ਸਕਦੇ ਹਨ।