ਨੇਪਾਲ ''ਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ 10 ਹਜ਼ਾਰ ਪਾਰ

Tuesday, Jun 23, 2020 - 10:29 PM (IST)

ਨੇਪਾਲ ''ਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ 10 ਹਜ਼ਾਰ ਪਾਰ

ਕਾਠਮੰਡੂ (ਭਾਸ਼ਾ): ਨੇਪਾਲ ਵਿਚ ਮੰਗਲਵਾਰ ਨੂੰ 538 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਦੇਸ਼ ਵਿਚ ਇਸ ਦੇ ਕੁੱਲ ਮਾਮਲੇ ਵਧਕੇ 10 ਹਜ਼ਾਰ ਪਾਰ ਹੋ ਗਏ ਹਨ। ਸਿਹਤ ਤੇ ਜਨਸੰਖਿਆ ਮੰਤਰਾਲਾ ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ 90 ਫੀਸਦੀ ਔਰਤਾਂ ਦੇ ਮਾਮਲੇ ਸ਼ਾਮਲ ਹਨ। ਦੇਸ਼ ਦੇ 77 ਜ਼ਿਲਿਆਂ ਵਿਚੋਂ 76 ਜ਼ਿਲਿਆਂ ਵਿਚ ਕੋਵਿਡ-19 ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨੇਪਾਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਵਧਕੇ 10,099 ਹੋ ਗਏ ਹਨ। ਦੇਸ਼ ਵਿਚ ਕੋਵੋਨਾ ਵਾਇਰਸ ਨਾਲ ਹੁਣ ਤੱਕ 24 ਮਰੀਜ਼ਾਂ ਦੀ ਮੌਤ ਹੋਈ ਹੈ।

ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਇਰਸ ਦੇ ਹੁਣ ਤੱਕ 92 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 4.7 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ। ਹਾਲਾਂਕਿ 49 ਲੱਖ ਤੋਂ ਵਧੇਰੇ ਅਜਿਹੇ ਹੀ ਲੋਕ ਹਨ ਜੋ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ।


author

Baljit Singh

Content Editor

Related News