ਕੋਰੋਨਾ ਵਾਇਰਸ : ਵਟਸਐਪ 'ਤੇ ਹਕੀਮ ਬਣਨ ਵਾਲਿਆਂ ਦੀ ਅਖਤਰ ਨੇ ਲਾਈ ਕਲਾਸ, ਕਿਹਾ- ਕੁਝ ਤਾਂ ਸ਼ਰਮ ਕਰੋ

03/26/2020 12:28:15 PM

ਰਾਵਲਪਿੰਡੀ : ਪੂਰੀ ਦੁਨੀਆ ਮੌਜੂਦਾ ਸਮੇਂ ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਨਾਲ ਜੂਝ ਰਹੀ ਹੈ। ਜਿੱਥੇ ਪੂਰੀ ਦੁਨੀਆਂ ਦੀਆਂ ਖੇਡ ਪ੍ਰਤੀਯੋਗਿਤਾਵਾਂ ਰੱਜ ਜਾਂ ਮੁਲਤਵੀ ਹੋ ਚੁੱਕੀਆਂ ਹਨ, ਉੱਥੇ ਹੀ ਹੁਣ ਹਰ ਖਿਡਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕਰ ਕਰ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਵੀ ਆਪਣੇ ਯੂ. ਟਿਊਬ ਚੈਲਨ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਸ਼ੋਇਬ ਅਖਤਰ ਆਪਣੇ ਬੜਬੋਲੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਪਿੱਛੀ ਇਕ ਵੀਡੀਓ ਵਿਚ ਉਸ ਨੂੰ ਪਾਕਿਸਤਾਨ ਦੀ ਆਵਾਮ ਦੀ ਕਲਾਸ ਲਾਉਂਦੇ ਦੇਖਿਆ ਗਿਆ ਸੀ। ਉਸ ਨੇ ਪਾਕਿਸਤਾਨ ਦੇ ਲੋਕਾਂ ਨੂੰ ਕੋਰੋਨਾ ਨੂੰ ਹਲਕੇ 'ਚ ਨਾ ਲੈਣ ਲਈ ਕਿਹਾ ਸੀ ਅਤੇ ਇਸ ਖਤਰਨਾਕ ਵਾਇਰਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। 

ਹੁਣ ਇਕ ਅਜਿਹੀ ਹੀ ਵਿਡੀਓ ਸ਼ੋਇਬ ਅਖਤਰ ਨੇ ਆਪਣੇ ਯੂ. ਟਿਊਬ ਚੈਨਲ 'ਤੇ ਅਪਲੋਡ ਕੀਤੀ ਹੈ। ਵੀਡੀਓ ਵਿਚ ਅਖਰ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਤੋਂ ਲੜਾਈ ਜਿੱਤਣੀ ਹੈ ਤਾਂ ਆਪਣੇ ਫੇਫੜੇ ਮਜ਼ਬੂਤ ਕਰੋ। ਅਸੀਂ ਪਿੱਛਲੇ 20-25 ਸਾਲਾਂ ਵਿਚ ਜੰਕ ਫੂਡ ਖਾ ਖਾ ਕੇ ਆਪਣੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਸ ਨੇ ਸਿਰਫ ਘਰ ਦਾ ਖਾਣਾ ਖਾਣ ਲਈ ਕਿਹਾ। ਇਸ ਤੋਂ ਇਲਾਵਾ ਸ਼ੋਇਬ ਅਖਤਰ ਨੇ ਵਟਸਐਪ 'ਤੇ ਹਕੀਮ ਬਣਨ ਵਾਲਿਆਂ ਦੀ ਕਲਾਸ ਲਗਾਈ ਹੈ। ਅਖਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂਣ ਬਾਅਦ 'ਤੇ ਵਟਸਐਪ ਨੇ ਮੈਨੂੰ ਪੀ. ਐੱਜ. ਡੀ. ਕਰਾ ਦਿੱਤੀ ਹੈ। ਹਰ ਕੋਈ ਵਪਟਐਪ 'ਤੇ ਮੈਸੇਜ ਭੇਜ ਕੇ ਕੋਰੋਨਾ ਵਾਇਰਸ ਤੋਂ ਬਚਣ ਦੇ ਤਰੀਕੇ ਦਸ ਰਿਹਾ ਹੈ। ਜੋ ਵੱਡੇ-ਵੱਡੇ ਡਾਕਟਰ ਹਨ ਕੀ ਉਹ ਬੇਕਾਰ ਹਨ? ਪੂਰੀ ਦੁਨੀਆ ਵਾਇਰਸ ਦਾ ਇਲਾਜ ਲੱਭ ਰਹੀ ਹੈ ਅਤੇ ਤੁਸੀਂ ਇਸ ਚੀਜ਼ ਦਾ ਮਜ਼ਾਕ ਬਣਾ ਰਹੇ ਹੋ। ਇਸ ਤੋਂ ਬਾਅਦ ਅਖਤਰ ਨੇ ਸੈਲੀਬ੍ਰਿਟੀਆਂ ਨੂੰ ਵੀ ਲੰਮੇ ਹੱਥੀ ਲਿਆ। ਉਸ ਨੇ ਕਿਹਾ ਕਿ ਹਰ ਸੈਲੀਬ੍ਰਿਟੀ ਆਪਣੇ ਫਾਲੋਅਰ ਵਧਾਉਣ ਲਈ ਸੋਸ਼ਲ ਮੀਡੀਆ 'ਤੇ ਰੋਜ਼ਾਨਾ ਲਾਈਵ ਹੋ ਰਿਹਾ ਹੈ। ਪੂਰੀ ਦੁਨੀਆ ਮੌਜੂਦਾ ਸਮੇਂ ਤਰਾਸਦੀ ਇਸ ਨਾਲ ਜੂਝ ਰਹੀ ਹੈ ਅਤੇ ਇਨ੍ਹਾਂ ਨੂੰ ਫਾਲੋਅਰ ਵਧਾਉਣ ਦਾ ਮੌਕਾ ਮਿਲ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਇਹ ਖਤਰਨਕਾ ਵਾਇਰਸ ਪੂਰੀ ਦੁਨੀਆ ਵਿਚ ਫੈਲ ਗਿਆ ਹੈ। ਹੁਣ ਤਕ ਪੂਰੀ ਦੁਨੀਆ ਵਿਚ 4 ਲੱਖ ਤੋਂ ਵੱਧ ਲੋਕ ਇਸ ਦੀ ਲਪੇਚ ਆ ਚੁੱਕੇ ਹਨ ਅਤੇ 21 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਜਾਨ ਗੁਆ ਚੁੱਕੇ ਹਨ। ਉੱਥੇ ਹੀ ਭਾਰਤ ਵਿਚ 673 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ, ਜਿਸ ਵਿਚੋਂ 12 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਾਲਾਂਕਿ 43 ਲੋਕ ਇਸ ਤੋਂ ਠੀਕ ਵੀ ਹੋਏ ਹਨ।


Ranjit

Content Editor

Related News