ਲੀਬੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧੀ, ਸਕੂਲ-ਮਸੀਤਾਂ ਬੰਦ

Tuesday, Jun 30, 2020 - 01:51 PM (IST)

ਲੀਬੀਆ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧੀ, ਸਕੂਲ-ਮਸੀਤਾਂ ਬੰਦ

ਤ੍ਰਿਪੋਲੀ- ਲੀਬੀਆ ਵਿਚ ਕੋਰੋਨਾ ਵਾਇਰਸ ਦੇ 40 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਵਾਇਰਸ ਪੀੜਤਾਂ ਦੀ ਗਿਣਤੀ 802 ਹੋ ਗਈ ਹੈ। ਲੀਬੀਆ ਦੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਨੇ ਅੱਜ ਇਕ ਬਿਆਨ ਵਿਚ ਦੱਸਿਆ ਕਿ 704 ਸ਼ੱਕੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਵਿਚੋਂ 40 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 

ਦੇਸ਼ ਵਿਚ ਹੁਣ ਤਕ 206 ਲੋਕ ਬੀਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਅਤੇ 23 ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਦੇਸ਼ ਦੀਆਂ ਸਰਹੱਦਾਂ ਸਕੂਲਾਂ ਅਤੇ ਮਸੀਤਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਜਨਤਕ ਸਮਾਰੋਹਾਂ 'ਤੇ ਪਾਬੰਦੀਆਂ ਅਤੇ ਕਰਫਿਊ ਲਗਾ ਦਿੱਤਾ ਹੈ। ਲੀਬੀਆ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮਾਰਚ ਵਿਚ ਸਾਹਮਣੇ ਆਇਆ ਸੀ ਅਤੇ ਅਪ੍ਰੈਲ ਵਿਚ ਇਸ ਕਾਰਨ ਪਹਿਲੀ ਮੌਤ ਹੋਈ ਸੀ।

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਇਸ ਸਮੇਂ 1,03,02,867 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਵਿਸ਼ਵਭਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ 5,05,518 ਹੋ ਚੁੱਕੀ ਹੈ। 


author

Lalita Mam

Content Editor

Related News