ਚੀਨ ''ਚ ਬਿਨਾ ਲੱਛਣ ਵਾਲੇ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 967

05/06/2020 1:03:52 PM

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਅਜਿਹੇ 20 ਵਾਇਰਸ ਪੀੜਤ ਲੋਕਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ। ਇਸ ਦੇ ਨਾਲ ਹੀ ਬਿਨਾ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 960 ਤੋਂ ਵੀ ਪਾਰ ਹੋ ਗਈ ਹੈ। ਰਾਸ਼ਟਰੀ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਚੀਨ ਦੀ ਮੁੱਖ ਭੂਮੀ ਵਿਚ ਕੋਵਿਡ-19 ਦਾ ਸਥਾਨਕ ਤੌਰ 'ਤੇ ਵਾਇਰਸ ਸੰਚਾਰ ਦਾ ਕੋਈ ਮਾਮਲਾ ਨਹੀਂ ਹੈ। 
ਚੀਨ ਦੇ ਸ਼ਾਂਸੀ ਸੂਬੇ ਵਿੱਚ ਮੁੱਖ ਭੂਮੀ ਤੋਂ ਬਾਹਰ ਦੇ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਐੱਨ. ਐੱਚ. ਸੀ. ਨੇ ਦੱਸਿਆ ਕਿ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਬਿਨਾਂ 20 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਵਿਦੇਸ਼ ਤੋਂ ਆਏ ਤਿੰਨ ਲੋਕ ਸ਼ਾਮਲ ਹਨ। ਇਸ ਦੇ ਨਾਲ, ਬਿਨਾਂ ਲੱਛਣਾਂ ਵਾਲੇ ਮਾਮਲਿਆਂ ਦੀ ਗਿਣਤੀ 967 ਹੋ ਗਈ ਹੈ। 

ਲੱਛਣਾਂ ਤੋਂ ਬਿਨਾਂ ਮਾਮਲੇ ਉਹ ਹੁੰਦੇ ਹਨ, ਜਿਨ੍ਹਾਂ ਵਿਚ ਮਰੀਜ਼ ਨੂੰ ਬੁਖਾਰ, ਖੰਘ, ਗਲੇ ਵਿਚ ਖਰਾਸ਼ ਆਦਿ ਵਰਗੇ ਲੱਛਣ ਨਹੀਂ ਹੁੰਦੇ ਪਰ ਜਾਂਚ ਕਰਨ 'ਤੇ ਉਹ ਕੋਵਿਡ -19 ਨਾਲ ਪੀੜਤ ਪਾਏ ਜਾਂਦੇ ਹਨ। ਅਜਿਹੇ ਮਰੀਜ਼ਾਂ ਤੋਂ ਦੂਜਿਆਂ ਤੱਕ ਬੀਮਾਰੀ ਫੈਲਣ ਦਾ ਖਤਰਾ ਰਹਿੰਦਾ ਹੈ।  ਐੱਨ. ਐੱਚ. ਸੀ. ਨੇ ਦੱਸਿਆ ਕਿ ਚੀਨ ਵਿਚ ਕੋਰੋਨਾ ਵਾਇਰਸ ਕਾਰਨ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਕੁੱਲ 82,883 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 339 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਤੋਂ ਬਾਅਦ 77,911 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 


Lalita Mam

Content Editor

Related News