ਪਾਕਿਸਤਾਨ ਨੂੰ ਮਿਲੀ ਚੀਨ ਵਲੋਂ ਭੇਜੀ ਕੋਰੋਨਾ ਟੀਕਿਆਂ ਦੀ ਖੇਪ
Tuesday, Feb 02, 2021 - 05:41 PM (IST)
ਇਸਲਾਮਾਬਾਦ- ਚੀਨ ਤੋਂ ਕੋਰੋਨਾ ਵੈਕਸੀਨ ਦੀਆਂ 5 ਲੱਖ ਖੁਰਾਕਾਂ ਪਾਕਿਸਤਾਨ ਵਿਚ ਪਹੁੰਚਣ ਦੇ ਬਾਅਦ ਬੁੱਧਵਾਰ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਾਕਿਸਤਾਨ ਹਵਾਈ ਫ਼ੌਜ ਦੇ ਇਕ ਵਿਸ਼ੇਸ਼ ਜਹਾਜ਼ ਵਿਚ ਸੋਮਵਾਰ ਸਵੇਰੇ ਟੀਕਿਆਂ ਦੀ ਪਹਿਲੀ ਖੇਪ ਇੱਥੇ ਪੁੱਜੀ।
ਪਾਕਿਸਤਾਨ ਦੇ ਸਮਾਚਾਰ ਪੱਤਰ ਡਾਨ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕੱਲ ਨੂਰ ਖਾਨ ਹਵਾਈ ਅੱਡੇ ਵਿਚ ਆਯੋਜਿਤ ਇਕ ਸਮਾਰੋਹ ਵਿਚ ਚੀਨੀ ਰਾਜਦੂਤ ਨੋਂਗ ਰੋਂਗ ਕੋਲੋਂ 5 ਲੱਖ ਕੋਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਪ੍ਰਾਪਤ ਕੀਤੀਆਂ।
ਰਿਪੋਰਟ ਮੁਤਾਬਕ ਦੇਸ਼ ਦੇ ਸਾਰੇ ਸੂਬਿਆਂ ਗਿਲਗਿਤ ਤੇ ਬਲਿਤਸਤਾਨ ਵਿਚ ਟੀਕੇ ਦੀਆਂ ਖ਼ੁਰਾਕਾਂ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਇਸ ਵਿਚਕਾਰ ਪਾਕਿਸਤਾਨ ਵਿਚ ਕੋਰੋਨਾ ਦੇ ਇਕ ਦਿਨ ਵਿਚ 1,615 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ ਤੇ ਵਾਇਰਸ ਕਾਰਨ 26 ਹੋਰ ਲੋਕਾਂ ਦੀ ਮੌਤ ਹੋਈ ਹੈ।