ਸਾਲਾਂ ਤੱਕ ਸੁਰੱਖਿਅਤ ਰੱਖੇਗੀ ਕੋਰੋਨਾ ਵੈਕਸੀਨ : ਮਾਡਰਨਾ CEO

Friday, Jan 08, 2021 - 06:43 PM (IST)

ਸਾਲਾਂ ਤੱਕ ਸੁਰੱਖਿਅਤ ਰੱਖੇਗੀ ਕੋਰੋਨਾ ਵੈਕਸੀਨ : ਮਾਡਰਨਾ CEO

ਵਾਸ਼ਿੰਗਟਨ-ਦੇਸ਼ ’ਚ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਸਾਰਿਆਂ ਦੇ ਮੰਨ ਇਹ ਸਵਾਲ ਹੋਵੇਗਾ ਕਿ ਕੋਰੋਨਾ ਵੈਕਸੀਨ ਕਿੰਨੀ ਦੇਰ ਲਈ ਅਸਰਦਾਰ ਰਹੇਗੀ? ਇਸ ਸਵਾਲ ਦਾ ਜਵਾਬ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ’ਚੋਂ ਇਕ ਮਾਡਰਨਾ ਨੇ ਦਿੱਤਾ ਹੈ। ਮਾਡਰਨਾ ਦੇ ਸੀ.ਈ.ਓ. ਸਟੀਫਨ ਬੈਂਸੇਲ ਮੁਤਾਬਕ ਆਉਣ ਵਾਲੇ ਕੁਝ ਹਫਤਿਆਂ ਤੱਕ ਵੈਕਸੀਨ ਸੁਰੱਖਿਆ ਮੁਹੱਈਆ ਕਰਾਏਗੀ।

ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

ਹਾਲਾਂਕਿ, ਅਜੇ ਇਸ ’ਤੇ ਰਿਸਰਚ ਬਾਕੀ ਹੈ। ਅਮਰੀਕਾ ਦੀ ਬਾਇਓਨਟੈੱਕ ਕੰਪਨੀ ਮਾਡਰਨਾ ਨੇ ਪਿਛਲੇ ਸਾਲ ਕੋਰੋਨਾ ਵੈਕਸੀਨ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਮਾਡਰਨਾ ਦੀ ਵੈਕਸੀਨ ਨੂੰ ਸਭ ਤੋਂ ਪਹਿਲਾਂ ਬ੍ਰਿਟੇਨ ’ਚ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਮਿਲੀ ਸੀ। ਇਸ ਤੋਂ ਬਾਅਦ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਵੈਕਸੀਨ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ। ਬੁੱਧਵਾਰ ਨੂੰ ਯੂਰਪੀਅਨ ਕਮਿਸ਼ਨ ਨੇ ਵੀ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਹਾਲਾਂਕਿ ਕੋਰੋਨਾ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਦੇਣ ਸਮੇਂ ਸਾਰੀਆਂ ਰੈਗੂਲੇਟਰੀ ਏਜੰਸੀਆਂ ਦੇ ਮੰਨ ’ਚ ਸਵਾਲ ਸੀ ਕਿ ਆਖਿਰ ਇਹ ਵੈਕਸੀਨ ਕਿੰਨੇ ਸਾਲਾਂ ਤੱਕ ਅਸਰਦਾਰ ਸਾਬਤ ਹੋਵੇਗੀ। ਮਾਰਡਨਾ ਦੇ ਸੀ.ਈ.ਓ. ਸਟੀਫਨ ਬੈਂਸੇਲ ਨੇ ਕਿਹਾ ਕਿ ਚਰਚਾ ਹੋ ਰਹੀ ਹੈ ਕਿ ਵੈਕਸੀਨ ਸਿਰਫ 3-4 ਮਹੀਨਿਆਂ ਲਈ ਅਸਰਦਾਰ ਹੈ, ਜਦਕਿ ਅਜਿਹਾ ਨਹੀਂ ਹੈ। ਵੈਕਸੀਨ ਕੁਝ ਸਾਲਾਂ ਤੱਕ ਲੋਕਾਂ ਨੂੰ ਕੋਰੋਨਾ ਤੋਂ ਬਚਾਏਗੀ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਮਾਡਰਨਾ ਦੇ ਸੀ.ਈ.ਓ. ਨੇ ਕਿਹਾ ਕਿ ਮਨੁੱਖਾਂ ’ਚ ਵੈਕਸੀਨ ਵੱਲੋਂ ਪੈਦਾ ਐਂਟੀਬਾਡੀ ਦੀ ਮਾਤਰਾ ਹੌਲੀ-ਹੌਲੀ ਘੱਟ ਹੋ ਜਾਂਦੀ ਹੈ। ਸਾਨੂੰ ਵਿਸ਼ਵਾਸ ਹੈ ਕਿ ਕੁਝ ਸਾਲਾਂ ਤੱਕ ਸੰਭਾਵਿਤ ਤੌਰ ’ਤੇ ਸੁਰੱਖਿਆ ਹੋਵੇਗੀ। ਬੈਂਸੇਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਹ ਸਾਬਤ ਕਰਨ ਵਾਲੀ ਹੈ ਕਿ ਇਹ ਟੀਕਾ ਬ੍ਰਿਟੇਨ ਅਤੇ ਦੱਖਣੀ ਅਫਰੀਕਾ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ’ਤੇ ਵੀ ਅਸਰਦਾਰ ਹੋਵੇਗਾ। ਮਾਹਰਾਂ ਨੇ ਕਿਹਾ ਕਿ ਨਵੇਂ ਵਿਕਸਿਤ ਟੀਕੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਸਮਾਨ ਤੌਰ ’ਤੇ ਅਸਰਦਾਰ ਹੋਣਾ ਚਾਹੀਦਾ।

ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਦੀ ਪਹੁੰਚ ਬ੍ਰਿਟੇਨ ’ਚ ‘ਜਨਰਲ ਪ੍ਰੈਕਟੀਸ਼ਨਰ’ ਤੱਕ ਹੋਈ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News