ਬ੍ਰਿਟੇਨ 'ਚ ਅਗਲੇ ਮਹੀਨੇ ਤੋਂ ਲੱਗ ਸਕਦੈ ਕੋਰੋਨਾ ਦਾ ਟੀਕਾ
Saturday, Nov 21, 2020 - 12:49 AM (IST)
ਲੰਡਨ-ਕੋਰੋਨਾ ਨਾਲ ਜੂਝ ਰਹੀ ਦੁਨੀਆ ਲਈ ਬਹੁਤ ਵਧੀਆ ਖਬਰ ਹੈ। ਬ੍ਰਿਟੇਨ 'ਚ ਅਗਲੇ ਮਹੀਨੇ ਤੋਂ ਕੋਰੋਨਾ ਵਾਇਰਸ ਵੈਕਸੀਨ ਨੂੰ ਵਿਆਪਕ ਪੱਧਰ 'ਤੇ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਜਿਸ ਦੀ ਪੁਸ਼ਟੀ ਸਿਹਤ ਸਕੱਤਰ ਮੈਟ ਹੈਂਕਾਕ ਨੇ ਕੀਤੀ ਹੈ। ਹੈਂਕਾਕ ਨੇ ਟੀ.ਵੀ. ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਇਸ ਵੈਕਸੀਨ 'ਤੇ ਫਾਈਜ਼ਰ ਅਤੇ ਬਾਇਨਟੈੱਕ ਫਾਰਮਾਸਿਊਟਿਕਲ ਵੱਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ
ਬ੍ਰਿਟੇਨ ਦਾ ਨੈਸ਼ਨਲ ਹੈਲਥ ਸਿਸਟਮ ਕ੍ਰਿਸਮਸ ਤੱਕ ਦੇਸ਼ 'ਚ 5 ਥਾਵਾਂ 'ਤੇ ਵੈਕਸੀਨ ਲਗਾਉਣ ਦੀ ਸੁਵਿਧਾ ਦੇਣ ਜਾ ਰਿਹਾ ਹੈ। ਇਸ ਦੇ ਲਈ ਐੱਨ.ਐੱਚ.ਐੱਸ. ਦੇ ਹਜ਼ਾਰਾਂ ਕਰਮਚਾਰੀ ਇਨ੍ਹਾਂ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਰੋਜ਼ਾਨਾ ਘਟੋ-ਘੱਟ 10 ਹਜ਼ਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਯੋਜਨਾ ਹੈ।
ਬ੍ਰਿਟਿਸ਼ ਅਖਬਾਰ ਦਿ ਸਨ ਦੀ ਰਿਪੋਰਟ ਮੁਤਾਬਕ ਟੀਕਾਕਰਣ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਭ ਤੋਂ ਪਹਿਲਾਂ ਬੁਲਾਇਆ ਜਾਵੇਗਾ। ਕੋਰੋਨਾ ਦਾ ਟੀਕਾ ਲਗਾਉਣ ਲਈ ਲੀਡਸ, ਹਲ ਅਤੇ ਲੰਡਨ 'ਚ ਸੈਂਟਰ ਬਣਾਏ ਜਾਣਗੇ। ਇਨ੍ਹਾਂ ਕੇਂਦਰਾਂ 'ਤੇ ਟ੍ਰੇਨੀ ਨਰਸ ਅਤੇ ਪੈਰਾਮੈਡਿਕਸ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੋਬਾਇਲ ਯੂਨਿਟ ਨੂੰ ਵੀ ਤਿਆਰ ਕੀਤਾ ਜਾਵੇਗਾ ਜੋ ਜ਼ਰੂਰਤਮੰਦ ਲੋਕਾਂ ਅਤੇ ਕੇਅਰ ਹੋਮਸ ਤੱਕ ਜਾਣਗੇ।
ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ