ਅਮਰੀਕਾ ''ਚ ਕੋਰੋਨਾ ਵੈਕਸੀਨ ਮੁਹਿੰਮ ਨੇ ਰੋਕੀਆਂ 2.50 ਲੱਖ ਤੋਂ ਜਿਆਦਾ ਮੌਤਾਂ

Friday, Jul 09, 2021 - 12:24 PM (IST)

ਅਮਰੀਕਾ ''ਚ ਕੋਰੋਨਾ ਵੈਕਸੀਨ ਮੁਹਿੰਮ ਨੇ ਰੋਕੀਆਂ 2.50 ਲੱਖ ਤੋਂ ਜਿਆਦਾ ਮੌਤਾਂ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੋਰੋਨਾ ਵਾਇਰਸ ਮਹਾਮਾਰੀ ਨੇ ਵਿਸ਼ਵ ਭਰ ਵਿੱਚ ਲੱਖਾਂ ਹੀ ਲੋਕਾਂ ਦੀ ਜਾਨ ਲਈ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਵਿਸ਼ਵਵਿਆਪੀ ਮੌਤਾਂ ਦੀ ਗਿਣਤੀ ਨੇ ਬੁੱਧਵਾਰ ਨੂੰ ਚਾਰ ਮਿਲੀਅਨ ਦਾ ਅੰਕੜਾ ਛੂਹ ਲਿਆ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸੰਸਾਰ ਵਿੱਚ ਕੇਸਾਂ ਦੀ ਗਿਣਤੀ ਵੀ 185 ਮਿਲੀਅਨ ਤੋਂ ਉਪਰ ਹੈ। ਅਮਰੀਕਾ ਵਿੱਚ ਦੁਨੀਆ ਭਰ ਵਿੱਚੋਂ ਕੋਰੋਨਾ ਮੌਤਾਂ ਦੀ ਗਿਣਤੀ 600,000 ਤੋਂ ਵੱਧ ਮੌਤਾਂ ਨਾਲ ਸਭ ਤੋਂ ਜ਼ਿਆਦਾ ਹੈ। ਇਸਦੇ ਬਾਅਦ  ਬ੍ਰਾਜ਼ੀਲ 520,000 ਤੋਂ ਵੱਧ ਮੌਤਾਂ ਨਾਲ ਦੂਜੇ ਨੰਬਰ 'ਤੇ ਹੈ। 

PunjabKesari

ਇਸਦੇ ਨਾਲ ਹੀ ਕੋਰੋਨਾ ਵੈਕਸੀਨ ਦੀਆਂ ਤਕਰੀਬਨ 3 ਟਰਿਲੀਅਨ ਖੁਰਾਕਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਗਈਆਂ ਹਨ। ਅਮਰੀਕਾ ਵਿੱਚ ਯੇਲ ਯੂਨੀਵਰਸਿਟੀ ਅਤੇ ਕਾਮਨਵੈਲਥ ਫੰਡ ਦੁਆਰਾ ਜਾਰੀ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ, ਅਮਰੀਕਾ ਦੇ ਟੀਕਾਕਰਨ ਪ੍ਰੋਗਰਾਮ ਨੇ ਲੱਗਭਗ 279,000 ਵਾਧੂ ਮੌਤਾਂ ਅਤੇ 1.25 ਮਿਲੀਅਨ ਤੱਕ ਦੇ ਹਸਪਤਾਲ ਦਾਖਲਿਆਂ ਨੂੰ ਰੋਕਿਆ ਹੈ। ਅਮਰੀਕਾ ਦੀ ਸੰਸਥਾ ਸੀ ਡੀ ਸੀ ਦੇ ਅੰਕੜਿਆਂ ਅਨੁਸਾਰ, ਲੱਗਭਗ 50% ਅਮਰੀਕੀ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਵਿਡ-19 ਦੇ 'ਲੈਮਬਡਾ' ਵੈਰੀਐਂਟ ਦੇ ਮਾਮਲੇ ਆਏ ਸਾਹਮਣੇ

ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਜੇ ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਦਾ ਕੋਈ ਪ੍ਰੋਗਰਾਮ ਨਾ ਹੁੰਦਾ ਤਾਂ ਕੋਵਿਡ-19 ਕਰਕੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਤਕਰੀਬਨ 4,500 ਤੱਕ ਪਹੁੰਚ ਸਕਦੀ ਸੀ। ਇਸਦੇ ਇਲਾਵਾ ਸੀ ਡੀ ਸੀ ਅਨੁਸਾਰ ਅਮਰੀਕਾ ਵਿੱਚ ਮੌਜੂਦਾ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਇਰਸ ਦਾ ਡੈਲਟਾ ਵੇਰੀਐਂਟ 51.7% ਨਾਲ ਦਰਜ ਕੀਤਾ ਜਾ ਰਿਹਾ ਹੈ। ਇਸ ਵੇਰੀਐਂਟ ਦੀ ਸਭ ਤੋਂ ਪਹਿਲਾਂ ਭਾਰਤ ਵਿੱਚ ਪਛਾਣ ਕੀਤੀ ਗਈ ਸੀ।


author

Vandana

Content Editor

Related News