ਕੋਰੋਨਾ ਵੈਕਸੀਨ: ਚੀਨ ਨੇ ਦੋਸਤੀ ਦਿਖਾ ਕੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ

Thursday, Oct 08, 2020 - 04:15 PM (IST)

ਕੋਰੋਨਾ ਵੈਕਸੀਨ: ਚੀਨ ਨੇ ਦੋਸਤੀ ਦਿਖਾ ਕੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ

ਇੰਟਰਨੈਸ਼ਨਲ ਡੈਸਕ—ਚੀਨ ਨੂੰ ਅਮਰੀਕਾ ਅਤੇ ਬੰਗਲਾਦੇਸ਼ ਦੀ ਨੇੜਤਾ  ਆਉਣ ਰਾਸ ਨਹੀਂ ਆਈ। ਬੰਗਲਾਦੇਸ਼ ਦੀ ਅਮਰੀਕਾ ਦੇ ਨਾਲ ਓਪਨ ਸਕਾਈ ਸੰਧੀ ਕਰਕੇ ਚੀਨ ਭੜਕ ਗਿਆ ਅਤੇ ਉਸ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। 2 ਦਿਨ ਪਹਿਲਾਂ ਹੀ ਦੋਸਤ ਬੰਗਲਾਦੇਸ਼ ਦੇ ਨਾਲ ਸਟ੍ਰੈਜਿਕ ਪਾਟਰਨਰਸ਼ਿਪ ਨੂੰ ਨਵੀਂਆਂ ਉੱਚਾਈਆਂ ਤੱਕ ਲੈ ਕੇ ਜਾਣ ਦੀ ਗੱਲ ਕਰਨ ਵਾਲੇ ਚੀਨ ਨੇ ਮੰਗਲਵਾਰ ਨੂੰ ਆਪਣੀ ਸਿਨੋਵੇਕ ਕੰਪਨੀ ਨੂੰ ਕੋਰੋਨਾ ਵੈਕਸੀਨ ਦਾ ਟ੍ਰਾਇਲ ਬੰਗਲਾਦੇਸ਼ 'ਚ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। 
ਚੀਨੀ ਕੰਪਨੀ ਨੇ ਬੰਗਲਾਦੇਸ਼ੀ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦਾ ਟ੍ਰਾਇਲ ਆਪਣੇ ਦੇਸ਼ 'ਚ ਕਰਨਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਫੰਡਿੰਗ ਕਰਨੀ ਹੋਵੇਗੀ। ਬੰਗਲਾਦੇਸ਼ ਦੇ ਸਿਹਤ ਮੰਤਰੀ ਅਬਦੁੱਲ ਮੰਨਾਨ ਨੇ ਦੱਸਿਆ ਕਿ ਸਿਨੋਵੇਕ ਕੰਪਨੀ ਨੇ ਕਿਹਾ ਕਿ ਅਸੀਂ ਫਿਰ ਤੋਂ ਤੁਹਾਡੇ ਦੇਸ਼ 'ਚ ਵੈਕਸਿਨ ਟ੍ਰਾਇਲ ਸ਼ੁਰੂ ਕਰ ਸਕਦੇ ਹਾਂ ਪਰ ਇਸ ਦੇ ਲਈ ਤੁਹਾਨੂੰ ਫੰਡਿੰਗ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਸਿਨੋਵੇਕ 'ਤੇ ਨਿਰਭਰ ਨਹੀਂ ਹਾਂ। ਸਰਕਾਰ ਵੈਕਸਿਨ ਵਿਕਸਿਤ ਹੋਣ ਦੇ ਬਾਅਦ ਹੋਰ ਵਿਕਲਪ ਤਲਾਸ਼ ਰਹੀ ਹੈ। ਮੀਡੀਆ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਚੀਨੀ ਕੰਪਨੀ ਸਿਨੋਵੇਕ ਨੇ ਜੋ ਚਿੱਠੀ ਬੰਗਲਾਦੇਸ਼ ਦੇ ਸਿਹਤ ਮੰਤਰਾਲੇ ਨੂੰ ਭੇਜੀ ਹੈ ਉਸ 'ਚ ਫੰਡਿੰਗ ਦੀ ਮਾਤਰਾ ਨੂੰ ਨਹੀਂ ਦੱਸਿਆ ਹੈ। ਇਸ ਕੰਪਨੀ ਦੀ ਸਾਈਟ 'ਤੇ ਵੀ ਹੁਣ ਵੈਕਸੀਨ ਦੀ ਬੰਗਲਾਦੇਸ਼ 'ਚ ਟ੍ਰਾਇਲ ਨੂੰ ਲੈ ਕੇ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਦੱਸ ਦੇਈਏ ਕਿ ਸਿਨੋਵੇਕ ਨੇ ਕੋਰੋਨਾਵੇਕ ਨਾਂ ਨਾਲ ਇਕ ਵੈਕਸੀਨ ਬਣਾਈ ਹੈ ਜਿਸ ਦਾ ਕਲੀਨਿਕਲ ਟ੍ਰਾਇਲ ਕਈ ਦੇਸ਼ਾਂ 'ਚ ਚੱਲ ਰਿਹਾ ਹੈ।


author

Aarti dhillon

Content Editor

Related News