ਲੰਡਨ ਦੇ ਰਗਬੀ ਸਟੇਡੀਅਮ ’ਚ ਹਜ਼ਾਰਾਂ ਲੋਕਾਂ ਨੂੰ ਲਗਾਈ ਕੋਰੋਨਾ ਵੈਕਸੀਨ

06/01/2021 10:02:58 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਕੋਰੋਨਾ ਵਾਇਰਸ ਦੇ ਫੈਲ ਰਹੇ ਭਾਰਤੀ ਰੂਪ ਨੂੰ ਕਾਬੂ ਕਰਨ ਲਈ ਟਵਿਕਨਹੈਮ ਰਗਬੀ ਸਟੇਡੀਅਮ ਨੂੰ ਇੱਕ ਵਿਸ਼ਾਲ ਟੀਕਾਕਰਨ ਕੇਂਦਰ ਵਜੋਂ ਵਰਤਿਆ ਗਿਆ ਅਤੇ ਸੋਮਵਾਰ ਨੂੰ 30 ਸਾਲ ਤੱਕ ਦੇ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ। ਇਸ ਮੌਕੇ ਟੀਕਾ ਲਗਵਾਉਣ ਲਈ ਹਜ਼ਾਰਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਵੇਖੀਆਂ ਗਈਆਂ। ਪ੍ਰਸ਼ਾਸਨ ਵੱਲੋਂ ਲੰਡਨ ਦੇ ਖੇਤਰਾਂ ’ਚ ਵਾਇਰਸ ਦੇ ਭਾਰਤੀ ਰੂਪ ਦੇ ਮਾਮਲਿਆਂ ’ਚ ਹੋਏ ਵਾਧੇ ਨਾਲ ਨਜਿੱਠਣ ਲਈ ਸਟੇਡੀਅਮ ਨੂੰ ਵਾਕ-ਇਨ ਟੀਕਾ ਕੇਂਦਰ ’ਚ ਬਦਲ ਦਿੱਤਾ ਗਿਆ। ਇਸ ਦੌਰਾਨ ਲੰਡਨ ਵਾਸੀਆਂ ਨੂੰ 15,000 ਦੇ ਕਰੀਬ ਫਾਈਜ਼ਰ ਕੰਪਨੀ ਦੇ ਟੀਕੇ ਉਪਲੱਬਧ ਕਰਵਾਏ ਗਏ ਹਨ ।

ਹਾਲਾਂਕਿ ਐੱਨ. ਐੱਚ. ਐੱਸ. ਇਸ ਸਮੇਂ ਟੀਕਾਕਰਨ ਲਈ 30 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਪਰ ਟਵਿਕਨਹੈਮ ਸਟੇਡੀਅਮ ’ਚ ਦੁਪਹਿਰ 2.30 ਵਜੇ ਤੋਂ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਟੀਕੇ ਲਈ ਸੱਦਾ ਦਿੱਤਾ ਗਿਆ। ਇਸ ਟੀਕਾਕਰਨ ਮੁਹਿੰਮ ਦਰਮਿਆਨ ਜੀ. ਪੀ. ਕਰਮਚਾਰੀਆਂ ਅਤੇ ਨਰਸਾਂ ਸਮੇਤ 100 ਤੋਂ ਵੱਧ ਸਿਹਤ ਅਮਲਾ ਟੀਕਾਕਰਨ ਲਈ ਡਿਊਟੀ ’ਤੇ ਸੀ।


Manoj

Content Editor

Related News