ਕੋਰੋਨਾ ਅਜੇ ਵੀ ਗਲੋਬਲ ਮਹਾਮਾਰੀ ਬਣਿਆ ਹੋਇਆ ਹੈ : WHO
Monday, Aug 03, 2020 - 02:53 AM (IST)

ਵਾਸ਼ਿੰਗਟਨ - ਕੋਰੋਨਾ ਨੂੰ ਗਲੋਬਲ ਮਹਾਮਾਰੀ ਐਲਾਨ ਕਰਨ ਤੋਂ 6 ਮਹੀਨੇ ਬਾਅਦ ਸ਼ੁੱਕਰਵਾਰ ਨੂੰ ਹੋਈ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਐਮਰਜੈਂਸੀ ਕਮੇਟੀ ਦੀ ਬੈਠਕ ਤੋਂ ਬਾਅਦ ਸੰਗਠਨ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਅਜੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੈ। ਸੰਗਠਨ ਨੇ ਇਸ ਸਾਲ ਦੀ 30 ਜਨਵਰੀ ਨੂੰ ਕੋਰੋਨਾ ਨੂੰ ਗਲੋਬਲ ਮਹਾਮਾਰੀ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਲੈ ਕੇ ਜੋ ਹਾਲਾਤ ਬਣੇ ਉਸ ਦੇ ਆਕਲਨ ਲਈ ਸੰਗਠਨ ਦੀ ਐਮਰਜੈਂਸੀ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਹੋਈ ਸੀ।
ਕਮੇਟੀ ਦਾ ਮੰਨਣਾ ਸੀ ਕਿ ਇਸ ਵਾਇਰਸ ਕਾਰਨ ਗਲੋਬਲ ਮਹਾਮਾਰੀ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ। ਸੰਗਠਨ ਦੇ ਪ੍ਰਮੁੱਖ ਟੇਡ੍ਰਾਸ ਗੀਬ੍ਰਿਏਸੁਸ ਨੇ ਕਿਹਾ ਕਿ ਕਈ ਦੇਸ਼ਾਂ ਨੂੰ ਲੱਗ ਰਿਹਾ ਹੈ ਕਿ ਉਥੇ ਕੋਰੋਨਾ ਦਾ ਬੁਰਾ ਦੌਰ ਆ ਕੇ ਜਾ ਚੁੱਕਿਆ ਹੈ, ਉਥੇ ਲਾਗ ਦੀ ਦੂਜੀ ਲਹਿਰ ਦੇਖਣ ਨੂੰ ਮਿਲਣ ਰਹੀ ਹੈ। ਸ਼ੁਰੂਆਤੀ ਹਫਤੇ ਵਿਚ ਜਿਥੇ ਲਾਗ ਦੇ ਮਾਮਲੇ ਘੱਟ ਸਨ ਉਥੇ ਹੁਣ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। 3 ਮਹੀਨੇ ਬਾਅਦ ਕਮੇਟੀ ਦੇ ਮੈਂਬਰਾਂ ਦੀ ਇਕ ਵਾਰ ਫਿਰ ਬੈਠਕ ਹੋਵੇਗੀ ਜਿਸ ਵਿਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਦੱਸ ਦਈਏ ਇਸ ਗਲੋਬਲ ਮਹਾਮਾਰੀ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾ ਦੇ 18,167,932 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 11,419,916 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 691,194 ਲੋਕਾਂ ਦੀ ਮੌਤ ਹੋ ਚੁੱਕੀ ਹੈ।