ਕੋਰੋਨਾ ਦੇ ਨਵੇਂ ਸਟ੍ਰੇਨ ਦਾ ਅਸਰ, ਇੰਗਲੈਂਡ 'ਚ ਹਰ 85 ਵਿਅਕਤੀਆਂ 'ਚੋਂ ਇਕ ਪੀੜਤ

Saturday, Dec 26, 2020 - 10:40 AM (IST)

ਲੰਡਨ- ਕੋਰੋਨਾ ਵਾਇਰਸ ਦੇ ਇਕ ਨਵੇਂ ਸਟ੍ਰੇਨ ਦਾ ਘਾਤਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਕੱਲੇ ਇੰਗਲੈਂਡ ਵਿਚ ਹਰ 85 ਵਿਅਕਤੀਆਂ ਵਿਚੋਂ ਇਕ ਵਿਚ ਇਹ ਨਵਾਂ ਵਾਇਰਸ ਮਿਲਿਆ ਹੈ। ਇਹ ਹੀ ਕਾਰਨ ਹੈ ਕਿ ਸ਼ੁੱਕਰਵਾਰ ਨੂੰ ਪੂਰੇ ਬ੍ਰਿਟੇਨ ਵਿਚ ਲੱਖਾਂ ਲੋਕਾਂ ਨੇ ਦੋਸਤਾਂ ਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਕ੍ਰਿਸਮਸ ਸਾਦੇ ਢੰਗ ਨਾਲ ਮਨਾਈ।

ਰਾਸ਼ਟਰੀ ਸਿਹਤ ਸੇਵਾ ਦੇ ਟੈਸਟ ਐਂਡ ਟਰੇਸ ਨੈੱਟਵਰਕ ਦੇ ਅੰਕੜਿਆਂ ਮੁਤਾਬਕ 10 ਤੋਂ 16 ਦਸੰਬਰ ਵਿਚਕਾਰ 1,73,875 ਲੋਕਾਂ ਨੂੰ ਸੰਕ੍ਰਮਿਤ ਪਾਇਆ ਗਿਆ, ਜੋ ਕਿਸੇ ਹੋਰ ਹਫ਼ਤੇ ਨਾਲੋਂ ਸਭ ਤੋਂ ਵੱਧ ਅੰਕੜਾ ਹੈ। ਇਸੇ ਕਾਰਨ ਬ੍ਰਿਟੇਨ ਦੇ ਵਧੇਰੇ ਹਿੱਸਿਆਂ ਵਿਚ ਸਖ਼ਤ ਤਾਲਾਬੰਦੀ ਹੈ। ਲੰਡਨ ਅਤੇ ਨੇੜਲੇ ਖੇਤਰਾਂ ਵਿਚ ਟੀਅਰ 4 ਪੱਧਰ ਦੀ ਲਗਭਗ ਪੂਰੀ ਤਾਲਾਬੰਦੀ ਲਗਾਈ ਗਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਅਲਰਟ ਕੀਤਾ ਹੈ ਕਿ ਨਵੇਂ ਸਾਲ ਵਿਚ ਕੋਰੋਨਾ ਦੇ ਨਵੇਂ ਪ੍ਰਕਾਰ ਦੇ ਵਾਇਰਸ ਦੇ ਕੰਟਰੋਲ ਤੋਂ ਬਾਹਰ ਹੋਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਦੀ ਜ਼ਰੂਰਤ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਦੁਨੀਆ ਦਾ ਪਹਿਲਾ ਮਾਮਲਾ, ਗਰਭ 'ਚ ਪਲ ਰਹੇ ਬੱਚੇ ਅੰਦਰ ਪੁੱਜੀ ਇਹ ਚੀਜ਼, ਡਾਕਟਰ ਵੀ ਹੈਰਾਨ


ਵੀਰਵਾਰ ਨੂੰ ਡਾਊਨਿੰਗ ਸਟ੍ਰੀਟ ਵਿਚ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਇਸ ਕਠਿਨ ਦੌਰ ਵਿਚੋਂ ਲੰਘਣਾ ਪਵੇਗਾ, ਜਿਵੇਂ ਕਿ ਮੈਂ ਕਈ ਵਾਰ ਕਿਹਾ ਹੈ ਕਿ ਬਹੁਤ ਸਖ਼ਤ ਪਾਬੰਦੀਆਂ ਲਾਉਣੀਆਂ ਹੋਣਗੀਆਂ।" ਜਾਨਸਨ ਨੇ ਕਿਹਾ ਕਿ ਮੈਨੂੰ ਇਸ ਦਾ ਬਹੁਤ ਦੁੱਖ ਹੈ। ਮੈਨੂੰ ਲੱਗਦਾ ਹੈ ਕਿ ਜਨਵਰੀ ਵਿਚ ਵਾਇਰਸ ਕੰਟਰੋਲ ਤੋਂ ਬਾਹਰ ਹੋਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਗਲੀ ਬਸੰਤ ਤਕ ਟੀਕਾਕਰਾਣ ਕਾਰਨ ਹਾਲਾਤ ਸਾਧਾਰਣ ਹੋ ਸਕਦੇ ਹਨ ਪਰ ਲੋਕਾਂ ਨੂੰ ਅਜੇ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। 

ਯੂ. ਕੇ. ਵਿਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਨਵਾਂ ਸਟ੍ਰੇਨ ਰੋਕਣ ਲਈ ਸਰਕਾਰ ਨੂੰ ਕੀ ਕਦਮ ਚੁੱਕਣ ਦੀ ਜ਼ਰੂਰਤ? ਕੁਮੈਂਟ ਬਾਕਸ ਵਿਚ ਦਿਓ ਰਾਇ


Lalita Mam

Content Editor

Related News