‘ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਵਧੇਰੇ ਖਤਰਨਾਕ’

Wednesday, Dec 23, 2020 - 02:20 AM (IST)

‘ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਵਧੇਰੇ ਖਤਰਨਾਕ’

ਲੰਡਨ-ਬ੍ਰਿਟੇਨ ਦੇ ਵਿਗਿਆਨੀਆਂ ਨੇ ਕੋਰੋਨਾ ਦੇ ਰੂਪ ਦੀ ਕੀਤੀ ਪਛਾਣ ਕੀਤੀ ਹੈ ਜੋ ਬੇਹੱਦ ਖਤਰਨਾਕ ਹੈ। ਦੱਖਣੀ ਇੰਗਲੈਂਡ ’ਚ ਲੋਕਾਂ ਦਰਮਿਆਨ ਇਹ ਨਵਾਂ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਵਾਇਰਸ ਨਾਲ ਜ਼ਿਆਦਾ ਖਤਰਾ ਹੈ। ਵਿਗਿਆਨੀ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਲਗਾਤਾਰ ਖੋਜ ਕਰ ਰਹੇ ਹਨ। ਇਸ ਦੀ ਜਾਂਚ ਕਰ ਰਹੇ ਵਿਗਿਆਨੀਆਂ ਨੇ ਸੰਕੇਤ ਦਿੱਤੇ ਹਨ ਕਿ ਕੋਰੋਨਾ ਦਾ ਇਹ ਨਵਾਂ ਸਟ੍ਰੇਨ ਬੱਚਿਆਂ ’ਚ ਤੇਜ਼ੀ ਨਾਲ ਫੈਲਦਾ ਹੈ। ਇਹ ਦਾਅਵਾ ਬ੍ਰਿਟੇਨ ਸਰਕਾਰ ਦੇ ਨਿਊ ਐਂਡ ਇਮਰਜਿੰਗ ਰੈਸੀਪੇਰਟੀ ਵਾਇਰਸ ਥ੍ਰੇਟਸ ਐਡਵਾਈਜਰੀ ਗਰੁੱਪ ਦੇ ਮੈਂਬਰਾਂ ਨੇ ਕੀਤਾ ਹੈ।

ਇਹ ਵੀ ਪੜ੍ਹੋ -ਟਰੰਪ ਨੇ ਕੋਰੋਨਾ ਰਾਹਤ ਲਈ 900 ਅਰਬ ਡਾਲਰ ਦੇ ਪੈਕੇਜ ’ਤੇ ਕੀਤੇ ਦਸਤਖਤ

ਸਰਕਾਰ ਨੇ ਨਿਊ ਐਂਡ ਇਮਰਜਿੰਗ ਰੈਸੀਪਰੇਟਰੀ ਵਾਇਰਸ ਥ੍ਰੇਟਸ ਐਡਵਾਈਜ਼ਰੀ ਗਰੁੱਪ (ਐੱਨ.ਈ.ਆਰ.ਵੀ.ਟੀ.ਏ.ਜੀ.) ਦੇ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਕਿ ਇਹ ਨਵਾਂ ਸਟ੍ਰੇਨ ਸਾਊਥ ਬਿ੍ਰਟੇਨ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਜਲਦ ਹੀ ਇਹ ਪੂਰੇ ਦੇਸ਼ ਨੂੰ ਆਪਣੀ ਲਪੇਟ ’ਚ ਲੈ ਸਕਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਉਹ ਜਨਵਰੀ ’ਚ ਸਕੂਲ ਖੋਲ੍ਹਣਾ ਚਾਹੁੰਦੇ ਸਨ। ਹਾਲਾਂਕਿ, ਸਰਕਾਰ ਵੱਲੋਂ ਅਜਿਹਾ ਸੁਝਾਅ ਨਹੀਂ ਆਇਆ ਹੈ ਕਿ ਵਾਇਰਸ ਦਾ ਨਵਾਂ ਰੂਪ ਬੱਚਿਆਂ ਦੇ ਸਿਹਤ ਲਈ ਜ਼ਿਆਦਾ ਖਤਰਾ ਹੈ। ਲੰਡਨ ਦੀ ਇੰਪੀਰੀਅਲ ਕਾਲਜ ਮਹਾਮਾਰੀ ਮਾਹਰ ਨੇ ਕਿਹਾ ਕਿ ਸੰਕੇਤ ਮਿਲ ਰਹੇ ਹਨ ਕਿ ਕੋਰੋਨਾ ਦੇ ਇਸ ਨਵੇਂ ਰੂਪ ’ਚ ਬੱਚਿਆਂ ਨੂੰ ਇਨਫੈਕਟਿਡ ਕਰਨ ਦੇ ਬੇਹੱਦ ਖਤਰਨਾਕ ਰੁਝਾਨ ਹੈ। ਅਸੀਂ ਉਸ ’ਤੇ ਕਿਸੇ ਵੀ ਤਰ੍ਹਾਂ ਦੀ ਕੁਸ਼ਲਤਾ ਸਥਾਪਤ ਨਹੀਂ ਕੀਤੀ ਹੈ ਪਰ ਅਸੀਂ ਇਸ ਨੂੰ ਡਾਟਾ ’ਚ ਦੇਖ ਸਕਦੇ ਹਾਂ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਕੋਰੋਨਾ ਵਾਇਰਸ ਦਾ ਜੋ ਨਵਾਂ ਰੂਪ ਸਾਹਮਣੇ ਆਇਆ ਹੈ ਉਹ ਪੁਰਾਣੇ ਵਾਇਰਸ ਦੀ ਤੁਲਨਾ ’ਚ 70 ਫੀਸਦੀ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਦੇ ਸੰਪਰਕ ’ਚ ਪੰਜ ਮਿੰਟ ਲਈ ਆਉਂਦਾ ਸੀ ਤਾਂ ਉਹ ਇਨਫੈਕਟਿਡ ਹੋ ਸਕਦਾ ਸੀ। ਪਰ ਹੁਣ ਜੋ ਨਵਾਂ ਵਾਇਰਸ ਸਾਹਮਣੇ ਆਇਆ ਹੈ, ਉਸ ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ’ਚ ਕੋਈ ਸਿਰਫ 30-40 ਸੈਕਿੰਡ ਲਈ ਵੀ ਆਇਆ ਤਾਂ ਉਹ ਵੀ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ। ਇਹ ਇੰਨੀ ਤੇਜ਼ੀ ਨਾਲ ਫੈਲਦਾ ਹੈ ਕਿ ਇਸ ’ਤੇ ਕਾਬੂ ਪਾਉਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ -ਹੈਕਰਾਂ ਨੇ ਖਜ਼ਾਨਾ ਵਿਭਾਗ ਦੇ ਦਰਜਨਾਂ ਈਮੇਲ ਖਾਤਿਆਂ ’ਚ ਕੀਤੀ ਘੁਸਪੈਠ : ਸੈਨੇਟਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News