ਯੂ. ਕੇ. ''ਚ ਕੋਰੋਨਾ ਦੀ R ਦਰ ਦੁਬਾਰਾ ਵਧੀ, ਜਾਣੋ ਕੀ ਹੈ ਇਸ ਦਾ ਮਤਲਬ

Saturday, Oct 03, 2020 - 03:41 PM (IST)

ਯੂ. ਕੇ. ''ਚ ਕੋਰੋਨਾ ਦੀ R ਦਰ ਦੁਬਾਰਾ ਵਧੀ, ਜਾਣੋ ਕੀ ਹੈ ਇਸ ਦਾ ਮਤਲਬ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੀ ਕੋਰੋਨਾ ਵਾਇਰਸ ਦੀ R ਦਰ ਫਿਰ ਤੋਂ ਵੱਧ ਗਈ ਹੈ ਜੋ ਕਿ ਹੁਣ 1.6 ਤੱਕ ਪਹੁੰਚ ਗਈ ਹੈ। ਇਸ ਮਾਮਲੇ ਸੰਬੰਧੀ ਸਰਕਾਰੀ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਯੂ. ਕੇ. ਦੀ ਕੋਵਿਡ -19 ‘ਆਰ’ ਦੀ ਗਿਣਤੀ 1.3 ਤੋਂ 1.6 ਦੇ ਵਿਚਕਾਰ ਹੋ ਗਈ ਹੈ।

ਵਿਗਿਆਨ ਅਤੇ ਐਮਰਜੈਂਸੀ (ਸੈਜ) ਲਈ ਵਿਗਿਆਨਕ ਸਲਾਹਕਾਰਾਂ ਦੇ ਸਮੂਹ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸਦਾ ਅਨੁਮਾਨ ਹੁਣ 1.3 ਅਤੇ 1.6 ਦੇ ਵਿਚਕਾਰ ਹੈ ਜਿਹੜਾ ਕਿ ਇਕ ਹਫ਼ਤੇ ਪਹਿਲਾਂ 1.2 ਤੋਂ 1.5 ਦੇ ਵਿਚਕਾਰ ਸੀ। 

'ਆਰ ਦਰ ' ਤੋਂ ਭਾਵ ਉਨ੍ਹਾਂ ਲੋਕਾਂ ਦੀ ਔਸਤਨ ਸੰਖਿਆ ਤੋਂ ਹੈ ਜੋ ਹਰ ਕੋਵਿਡ -19 ਸਕਾਰਾਤਮਕ ਵਿਅਕਤੀ ਤੋਂ ਸੰਕਰਮਿਤ ਹੁੰਦੇ ਹਨ। ਜਦੋਂ ਇਹ ਅੰਕੜਾ 1 ਤੋਂ ਉੱਪਰ ਚਲਾ ਜਾਂਦਾ ਹੈ ਤਾਂ  ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਦੇ ਅਗਲੇ ਕੁਝ ਹਫ਼ਤਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ।


author

Lalita Mam

Content Editor

Related News